ਦਰੜ ਕੇ ਮਾਰੇ ਗਏ ਲੋਕਾਂ 'ਚ ਦੋ ਵਿਅਕਤੀ ਦੱਖਣੀ ਕੋਰੀਆ ਦੇਟੋਰਾਂਟੋ, 25 ਅਪ੍ਰੈਲ (ਹ.ਬ.) : ਟੋਰਾਂਟੋ ਵਿਚ ਸੋਮਵਾਰ ਨੂੰ ਇੱਕ ਵੈਨ ਨੇ ਕਈ ਰਾਹਗੀਰਾਂ ਨੂੰ ਦਰੜ ਦਿੱਤਾ ਜਿਸ ਵਿਚ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਕੈਨੇਡਾ ਦੀ ਟੋਰਾਂਟੋ ਪੁਲਿਸ ਦੇ ਅਨੁਸਾਰ ਮੰਗਲਵਾਰ ਨੂੰ ਜਿਸ ਵੈਨ ਨੇ ਸੜਕ ਕਿਨਾਰੇ ਚਲ ਰਹੇ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਦਰੜਿਆ ਸੀ, ਉਸ ਨੂੰ ਕਿਰਾਏ 'ਤੇ ਲਿਆ ਗਿਆ ਸੀ।
ਪੁਲਿਸ ਨੇ ਇਸ ਘਟਨਾ ਨੂੰ ਜਾਣ ਬੁੱਝ ਕੇ ਕੀਤਾ ਗਿਆ ਹਮਲਾ ਦੱਸਿਆ ਹੈ। ਘਟਨਾ ਸਥਾਨ ਉਸ ਕਾਨਫ਼ਰੰਸ ਸੈਂਟਰ ਤੋਂ 16 ਕਿਲੋਮੀਟਰ ਦੂਰ ਹੈ ਜਿੱਥੇ ਜੀ 7 ਮੰਤਰੀਆਂ ਦੀ ਬੈਠਕ ਹੋ ਰਹੀ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਨਾਲ ਪ੍ਰੋਗਰਾਮ ਅਤੇ ਇਸ ਘਟਨਾ ਦੇ ਵਿਚ ਸਬੰਧ  ਸਥਾਪਤ ਕੀਤਾ ਜਾ ਸਕੇ। ਟੋਰਾਂਟੋ ਦੇ ਪੁਲਿਸ ਮੁਖੀ ਮਾਰਕ ਸੈਂਡਰਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ  ਕਿ ਇਸ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ ਹੈ। ਜਨ ਸੁਰੱÎਿਖਆ ਮੰਤਰੀ ਰਾਲਫ ਗੁਡਲੇ ਨੇ ਕਿਹਾ ਕਿ ਵਰਤਮਾਨ ਵਿਚ ਉਪਲਬਧ ਸੂਚਨਾ ਦੇ ਆਧਾਰ 'ਤੇ ਇਸ ਘਟਨਾ ਦਾ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਬੰਧ ਪਤਾ ਨਹੀਂ ਚਲਿਆ ਹੈ। ਉਨ੍ਹਾਂ ਨੇ ਟਵਿਟਰ 'ਤੇ ਇਸ ਨੂੰ ਟੋਰਾਂਟੋ ਵਿਚ ਡਰਾਵਨਾ ਦਿਨ ਦੱਸਿਆ। ਸੈਂਡਰਸ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਅਲੈਕਸ ਮਿਨਾਸਿਅਨ (25) ਦੇ ਤੌਰ 'ਤੇ ਹੋਈ ਹੈ। ਜੋ ਟੋਰਾਂਟੋ ਉਪ ਨਗਰ ਰਿਚਮੰਡ ਹਿਲ ਦਾ ਰਹਿਣ ਵਾਲਾ ਹੈ। ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਸੋਲ ਦੇ ਵੇਦਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਦੋ ਦੱਖਣੀ ਕੋਰੀਆ ਤੋਂ ਹਨ ਜਦ ਇੱਕ ਹੋਰ ਗੰਭੀਰ ਜ਼ਖ਼ਮੀ ਹੋਇਆ ਹੈ। ਇਸ ਤੋਂ ਪਹਿਲਾਂ ਲੰਡਨ, ਪੈਰਿਸ, ਨਿਊਯਾਰਕ ਅਤੇ ਨੀਸ ਵਿਚ ਵਾਹਨ ਦੇ ਜ਼ਰੀਏ ਹਮਲੇ ਹੋ ਚੁੱਕੇ ਹਨ। ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੀ 7 ਬੈਠਕ ਯੋਜਨਾਬੱਧ ਤਰੀਕੇ ਨਾਲ ਜਾਰੀ ਰਹੇਗੀ।

ਹੋਰ ਖਬਰਾਂ »