ਨਵੀਂ ਦਿੱਲੀ, 28 ਅਪ੍ਰੈਲ (ਹ.ਬ.) : ਸਪੇਨ ਦੀ ਇਕ ਔਰਤ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਪ੍ਰਸਿੱਧੀ ਦਾ ਵਜ੍ਹਾ ਬਣਿਆ ਹੈ ਉਨ੍ਹਾਂ ਦਾ ਚਿਹਰਾ।  ਜੀ ਹਾਂ, ਸਪੇਨ ਦੀ ਇਸ ਔਰਤ ਦਾ ਚਿਹਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਾਫੀ ਮਿਲਦਾ ਜੁਲਦਾ ਹੈ। ਅਜਿਹੇ ਵਿਚ ਲੋਕ ਉਨ੍ਹਾਂ ਦੇ ਚਿਹਰੇ ਨੂੰ ਲੈ ਕੇ ਕਈ ਤਰ੍ਹਾਂ ਦੀ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਦਰਅਸਲ ਇੰਸਟਾਗਰਾਮ 'ਤੇ Îਇਕ ਪੋਸਟ ਵਿਚ ਪਿਛਲੇ ਹਫ਼ਤੇ ਡੋਲਰੇਸ ਲੀਜ ਦੀ ਤਸਵੀਰ ਸਭ ਤੋਂ ਪਹਿਲਾਂ ਸਾਹਮਣੇ ਆਈ। ਇਸ ਤਸਵੀਰ ਵਿਚ ਉਹ ਖੇਤ ਵਿਚ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਮੋਢੇ 'ਤੇ ਕੱਸੀ ਜਿਹੀ ਚੀਜ਼ ਵੀ ਦਿਖਾਈ ਦੇ ਰਹੀ ਹੈ।  ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਨੀ ਸ਼ੁਰੂ ਕੀਤੀ।  64 ਸਾਲਾ ਇਹ ਮਹਿਲਾ ਹੌਲੀ ਹੌਲੀ ਕੌਮਾਂਤਰੀ ਮੀਡੀਆ ਦੀ ਸੁਰਖੀਆਂ ਵਿਚ ਆ ਗਈ। ਹੁਣ ਉਨ੍ਹਾਂ ਕੋਲੋਂ ਅਮਰੀਕੀ ਨੀਤੀ ਅਤੇ ਕੌਮਾਂਤਰੀ ਮਸਲਿਆਂ 'ਤੇ ਪ੍ਰਤੀਕ੍ਰਿਆ ਮੰਗੀ ਜਾ ਰਹੀ ਹੈ। ਹਾਲਾਂਕਿ ਉਹ ਇਨ੍ਹਾਂ ਗੱਲਾਂ ਨੂੰ ਛੱਡ ਕੇ ਆਲੂ ਦੀ ਅਪਣੀ ਫਸਲ ਨੂੰ ਲੈ ਕੇ ਚਿੰਤਾ ਵਿਚ ਹੈ।

ਹੋਰ ਖਬਰਾਂ »