ਵਾਸ਼ਿੰਗਟਨ, 28 ਅਪ੍ਰੈਲ (ਹ.ਬ.) :  ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਮਿਲਿਆ ਅਸਥਾਈ ਸਟੇਟਸ ਖਤਮ ਕਰ ਦਿੱਤਾ ਹੇ। ਅÎਧਿਕਾਰੀਆਂ ਨੇ ਉਨ੍ਹਾਂ ਦੇਸ਼ ਛੱਡਣ ਜਾਂ ਕਿਤੇ ਹੋਰ ਜਾਣ ਲਈ ਕਿਹਾ ਹੈ। ਹਾਲਾਂਕਿ ਇਸ ਦੇ ਲਈ ਉਨ੍ਹਾਂ ਇਕ ਸਾਲ ਦੀ ਰਾਹਤ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ 8950 ਲੋਕ ਪ੍ਰਭਾਵਤ ਹੋਣਗੇ ਜਿਨ੍ਹਾਂ ਵਿਚੋਂ 85 ਫ਼ੀਸਦੀ ਨਿਊਯਾਰਕ ਵਿਚ ਰਹਿੰਦੇ ਹਨ।
ਇਸੇ ਦੇ ਤਹਿਤ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇਪਾਲ ਦੇ 9000  ਨਾਗਰਿਕਾਂ ਦੇ ਅਸਥਾਈ ਨਿਵਾਸ ਪਰਮਿਟ ਰੱਦ ਕਰ ਦਿੱਤਾ ਹੈ। ਅਜਿਹੇ ਵਿੱਚ ਹਜ਼ਾਰਾਂ ਨੇਪਾਲੀਆਂ ਨੂੰ ਇੱਕ ਸਾਲ ਅੰਦਰ ਅਮਰੀਕਾ ਛੱਡਣ ਲਈ ਮਜਬੂਰ ਹੋਣਾ ਹੋਵੇਗਾ। ਵਾਸ਼ਿੰਗਟਨ ਪੋਸਟ ਵੱਲੋਂ ਦੇਖੇ ਗਏ ਦਸਤਾਵੇਜ਼ਾਂ ਦੇ ਮੁਤਾਬਿਕ ਗ੍ਰਹਿ ਸੁਰੱਖਿਆ ਵਿਭਾਗ ਦੀ ਸਕੱਤਰ ਕਰਸਟਨਜੇਨ ਨੇਲਸਨ ਨੇ ਨੇਪਾਲੀ ਨਾਗਰਿਕਾਂ ਨੂੰ ਉਹਨਾਂ ਦੇ ਅਮਰੀਕਾ ਛੱਡਣ ਦੇ ਲਈ ਇੱਕ ਸਾਲ ਦੀ ਛੋਟ ਦਿੱਤੀ ਹੈ। ਇਸ ਹਿਸਾਬ ਨਾਲ ਉਹਨਾਂ ਨੂੰ 24 ਜੂਨ 2019 ਤੋਂ ਬਾਅਦ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ।
ਅੰਦਰੂਨੀ ਦਸਤਾਵੇਜ਼ ਦੱਸਦੇ ਹਨ ਕਿ ਏਜੰਸੀ ਆਉਣ ਵਾਲੇ ਦਿਨਾਂ ਵਿੱਚ ਆਪਣੇ ਐਲਾਨ ਦੀ ਤਿਆਰੀ ਕਰ ਰਹੀ ਹੈ।  ਨੀਲਸਨ ਨੇ ਸੀਰੀਆਈ ਲੋਕਾਂ ਦੇ ਮਾਮਲੇ ਵਿੱਚ ਜਨਵਰੀ ਵਿੱਚ ਟੀਪੀਐਸ ਸਟੇਟਸ ਦੇ ਜਾਰੀ ਰੱਖਣ ਦੀ ਗੱਲ ਕਹੀ ਸੀ ਪਰ ਨੇਪਾਲ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। 2015 ਵਿੱਚ ਨੇਪਾਲ ਵਿੱਚ ਆਏ ਭੂਚਾਲ ਤੋਂ ਬਾਅਦ ਇਹਨਾਂ ਨੇਪਾਲੀ ਨਾਗਰਿਕਾਂ ਨੂੰ ਇੱਥੇ ਟੀਪੀਐਸ ਦੇ ਤਹਿਤ ਕਾਨੂੰਨੀ ਰੂਪ ਨਾਲ ਰਹਿਣ ਦੀ ਇਜਾਜ਼ਤ ਮਿਲੀ ਹੋਈ ਹੈ। ਇੱਕ ਜਨਵਰੀ ਦੇ ਮੁਤਾਬਿਕ 2015 ਵਿੱਚ ਨੇਪਾਲ ਵਿੱਚ ਆਏ ਭੂਚਾਲ ਤੋਂ ਬਾਅਦ ਕਈਬ 15,000 ਨੇਪਾਲੀ ਪਰਵਾਸੀਆਂ ਨੂੰ ਟੀਪੀਐਸ ਸਟੇਟਸ ਮਿਲਿਆ ਸੀ ਪਰ ਦੇਸ਼ ਦੇ ਸਿਰਫ 9000 ਨੇਪਾਲੀ ਹੀ ਇੱਥੇ ਰਹਿ ਰਹੇ ਹਨ। ਨੇਪਾਲ ਦੇ ਲੋਕਾਂ ਨੂੰ ਇਹ ਇਜਾਜ਼ਤ ਗੈਰ ਕਾਨੂੰਨੀ ਢੰਗ ਨਾਲ ਨਹੀਂ ਬਲਕਿ 1990 ਵਿੱਚ ਅਮਰੀਕਾ ਵਿੱਚ ਬਣੇ ਕਾਨੂੰਨ ਦੇ ਤਹਿਤ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਅਤੇ ਕੁਦਰਤੀ ਆਫਤ ਦੇ ਚਲਦਿਆਂ ਮਿਲੀ ਸੀ।

ਹੋਰ ਖਬਰਾਂ »