ਕੈਲੀਫੋਰਨੀਆ,1 ਮਈ (ਹ.ਬ.) : ਅਮਰੀਕਾ ਵਿਚ 'ਗੋਲਡਨ ਸਟੇਟ ਕਿਲਰ' ਨਾਂ ਦੇ ਸਾਬਕਾ ਪੁਲਿਸ ਵਾਲੇ ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਸੈਂਕਰਾਮੈਂਟੋ ਕੋਰਟ ਵਿਚ ਪੇਸ਼ ਕੀਤਾ ਗਿਆ। ਕੈਲੀਫੋਰਨੀਆ ਦੇ ਇਸ ਸਾਬਕਾ ਪੁਲਿਸ ਕਰਮੀ ਦੀ 40 ਸਾਲਾਂ ਤੋਂ ਭਾਲ ਸੀ ਅਤੇ ਡੀਐਨਏ ਤਕਨੀਕ ਦੇ ਜ਼ਰੀਏ ਆਖਰਕਾਰ ਉਸ ਨੂੰ ਫੜਿਆ ਜਾ ਸਕਿਆ। 72 ਸਾਲ ਦੇ ਜੋਸਫ ਜੇਮਸ ਡੀਐਂਗਲੋ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਉਹ ਫਰਾਰ ਨਾ ਹੋ ਸਕੇ ਇਸ ਲਈ ਪੁਲਿਸ ਨੇ ਉਸ ਦੇ ਦੋਵੇਂ ਹੱਥਾਂ ਨੂੰ ਵੀਲਚੇਅਰ 'ਤੇ ਹੱਥਕੜੀ ਨਾਲ ਬੰਨ ਦਿੱਤਾ ਸੀ। 
ਡੀਐਂਗਲੋ 'ਤੇ 2 ਫਰਵਰੀ 1978 ਨੂੰ ਸੈਕਰਾਮੈਂਟੋ ਵਿਚ ਬਰਾਇਨ ਅਤੇ ਕੇਟੀ ਮੈਗੀਓਰ ਨਾਂ ਦੇ ਨਵ ਵਿਆਹੁਤੇ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਉਸ ਸਮੇਂ ਨਵ ਵਿਆਹੁਤਾ ਜੋੜਾ ਅਪਣੇ ਕੁੱਤੇ ਦੇ ਨਾਲ ਘੁੰਮ ਰਿਹਾ ਸੀ। ਇਸ ਜੋੜੇ ਦੀ ਹੱਤਿਆ ਤੋਂ ਇਲਾਵਾ ਡੀਐਂਗਲੋ 'ਤੇ ਸੈਂਟਰਲ, ਨਾਰਦਰਨ ਅਤੇ ਸਦਰਨ ਕੈਲੀਫੋਰਨੀਆ ਵਿਚ 1976 ਤੋਂ 1986 ਦੇ ਵਿਚ ਦਸ ਹੋਰ ਹੱਤਿਆਵਾਂ ਦਾ ਵੀ ਸ਼ੱਕ ਹੈ।
ਡੀਐਂਗਲੋ 'ਤੇ ਹੱÎਤਿਆਵਾਂ ਤੋਂ ਇਲਾਵਾ 50 ਤੋਂ ਜ਼ਿਆਦਾ ਰੇਪ ਅਤੇ ਕਰੀਬ 150 ਤੋਂ ਜ਼ਿਆਦਾ ਸੰਨ੍ਹ ਲਾਉਣ ਦੀ ਘਟਨਾਵਾਂ ਵਿਚ ਵੀ ਸ਼ਾਮਲ ਹੋਣ ਦਾ ਦੋਸ਼ ਹੈ। 70 ਅਤੇ 80 ਦੇ ਦਹਾਕੇ ਵਿਚ ਪੂਰੇ ਕੈਲੀਫੋਰਨੀਆ ਵਿਚ ਉਸ ਦੀ ਦਹਿਸ਼ਤ ਸੀ। ਡੀਐਂਗਲੋ ਨੂੰ ਗੋਲਡਨ ਸਟੇਟ ਕਿਲਰ ਦੇ ਨਾਲ ਨਾਲ ਈਸਟ ਏਰੀਆ ਰੈਪਿਸਟ, ਔਰੀਜ਼ਨਲ ਨਾਈਟਸਟਾਕਰ ਜਿਹੇ ਕਈ ਨਾਵਾਂ ਤੋਂ ਜਾਣਿਆ ਜਾਂਦਾ ਸੀ। 

ਹੋਰ ਖਬਰਾਂ »