ਮਿਆਂਮਾਰ, 5 ਮਈ (ਹਮਦਰਦ ਨਿਊਜ਼ ਸਰਵਿਸ) :  ਇੱਥੇ ਇੱਕ ਚੱਟਾਨ ਖਿਸਕਣ ਕਾਰਨ ਲਗਭਗ 17 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਇੱਕ ਖਦਾਨ ਵਿੱਚ ਵਾਪਰੀ, ਜਿੱਥੇ ਬੇਸ਼ਕੀਮਤੀ ਪੱਥਰ ਹਰਿਤਾਸ਼ਮ ਦੀ ਖੁਦਾਈ ਚੱਲ ਰਹੀ ਹੈ। ਦੁਨੀਆ ਵਿੱਚ ਸਭ ਤੋਂ ਵੱਧ ਮਿਆਂਮਾਰ ਵਿੱਚ ਇਸ ਪੱਥਰ ਦਾ ਖਨਨ ਹੁੰਦਾ ਹੈ ਅਤੇ ਗੁਆਂਢੀ ਦੇਸ਼ ਚੀਨ ਤੋਂ ਇਸ ਦੀ ਸਭ ਤੋਂ ਵੱਧ ਮੰਗ ਆਉਂਦੀ ਹੈ।  ਇੱਥੋਂ ਦੇ ਸਥਾਨਕ ਪ੍ਰਸ਼ਾਸਨਕ ਅਧਿਕਾਰੀ ਨਿਲਰ ਮਿਅੰਟ ਨੇ ਦੱਸਿਆ ਕਿ ਹਰਿਤਾਸ਼ਮ ਕੱਢੇ ਜਾਣ ਦੌਰਾਨ ਚੱਟਾਨ ਖਿਸਕ ਗਈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 17 ਲੋਕਾਂ ਦੀ ਲਾਸ਼ਾਂ ਮਿਲੀਆਂ ਚੁੱਕੀਆਂ ਹਨ ਅਤੇ ਸੱਤ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਮੁਹਿੰਮ ਵਿੱਚ ਲੱਗੇ ਇੱਕ ਹੋਰ ਕਰਮਚਾਰੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮਿਆਂਮਾਰ ਦੇ ਉਤੱਰੀ ਖੇਤਰ ਵਿੱਚ ਬੇਸ਼ਕੀਮਤੀ ਪੱਥਰ ਦੀ ਇੱਕ ਖਾਨ ਵਿੱਚ ਚੱਟਾਨ ਖਿਸਕਣ ਕਾਰਨ ਇਹ ਘਟਨਾ ਵਾਪਰੀ ਹੈ। ਦੱਸ ਦੇਈਏ ਕਿ ਇਹ ਘਟਨਾ ਕਚੀਨ ਸੂਬੇ ਵਿੱਚ ਸਥਿਤ ਹਪਕਾਂਤ ਟਾਊਨਸ਼ਿਪ ਦੇ ਵਾਕ ਖਾਰ ਪਿੰਡ ਦੇ ਨੇੜੇ ਖਦਾਨ ਵਿੱਚ ਹੋਈ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ