ਚਤਰਾ (ਝਾਰਖੰਡ), 5 ਮਈ (ਹਮਦਰਦ ਨਿਊਜ਼ ਸਰਵਿਸ) : ਝਾਰਖੰਡ ਦੇ ਚਤਰਾ ਜਿਲ੍ਹੇ ਦੇ ਪਿੰਡ ਰਾਜਾਕੇਂਦੂਆ ਪਿੰਡ ਵਿੱਚ ਲੜਕੀ ਨੂੰ ਬਲਾਤਕਾਰ ਬਾਅਦ ਜਿੰਦਾ ਸਾੜਨ ਦੇ ਮਾਮਲੇ ਵਿੱਚ 14 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਿੰਡ ਦੀ ਮੁਖੀ ਤਿਲੇਸ਼ਵਰੀ ਦੇਵੀ ਅਤੇ ਪੰਚਾਇਤ ਸੰਮਤੀ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਉੱਤੇ ਪਾਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਰਾਜਕੇਂਦੂਆ ਪਿੰਡ ਪਹੁੰਚੇ ਆਈ ਸ਼ੰਭੂ ਠਾਕੁਰ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਹੈ। ਪਿੰਡ ਵਿੱਚ ਪੁਲਿਸ ਦਸਤਾ ਤਾਇਨਾਤ ਕੀਤਾ ਗਿਆ ਹੈ। ਲੋੜ ਪਈ ਤਾਂ ਹੋਰ ਫੋਰਸ ਲਗਾਈ ਜਾਵੇਗੀ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਖ ਮੰਤਰੀ ਰਘੁਵਰ ਦਾਸ ਦੇ ਹੁਕਮ ਤੋਂ ਬਾਅਦ ਕਾਰਵਾਈ ਵਿੱਚ ਤੇਜੀ ਆਈ ਹੈ। ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਪੀੜਤਾ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਸ਼ਨਿੱਚਰਵਾਰ ਨੂੰ ਜਾਂਚ ਲਈ ਚਤਰਾ ਦੇ ਡਿਪਟੀ ਕਮਿਸ਼ਨਰ ਜਿਤੇਂਦਰ ਕੁਮਾਰ ਸਿੰਘ, ਡੀਆਈਜੀ ਅਤੇ ਆਈਜੀ ਰਾਜਾਕੇਂਦੂਆ ਪਿੰਡ ਪਹੁੰਚੇ। ਮੁੱਖ ਮੰਤਰੀ ਨੇ ਘਟਨਾ ਉੱਤੇ ਦੁਖ ਪ੍ਰਗਟ ਕਰਦੇ ਹੋਏ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਸੀ।

ਹੋਰ ਖਬਰਾਂ »