ਚੰਡੀਗੜ੍ਹ, 8 ਮਈ (ਹ.ਬ.) : ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਝੱਲ ਰਹੀ ਪੰਜਾਬੀ ਗਾਇਕਾ ਮਿਸ ਪੂਜਾ ਨੇ ਇਸ ਮਾਮਲੇ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲੈ ਲਈ। ਅਪਣੇ ਇੱਕ ਗੀਤ ਵਿਚ ਕਥਿਤ ਤੌਰ 'ਤੇ ਯਮਰਾਜ ਨੂੰ ਸ਼ਰਾਬੀ ਦੇ ਰੂਪ ਵਿਚ ਦਿਖਾਉਣ ਲਈ ਨੰਗਲ  ਪੁਲਿਸ ਥਾਣੇ ਵਿਚ ਮਿਸ ਪੁਜਾ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ਦੇ ਲਗਭਗ ਪੰਦਰਵਾੜੇ ਬਾਅਦ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਮਿਸ ਪੂਜਾ ਨੇ ਇਸ ਐਫਆਈਆਰ ਨੂੰ ਰੱਦ ਕਰਨ  ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਮਿਸ ਪੂਜਾ ਖ਼ਿਲਾਫ਼ 27 ਅਪ੍ਰੈਲ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿਚ ਉਸ 'ਤੇ ਜਾਣ ਬੁੱਝ ਕੇ ਮੰਦਭਾਵਨਾ ਨਾਲ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਵਕੀਲ ਸੰਦੀਪ ਕੌਸ਼ਲ ਵਲੋਂ ਅਦਾਲਤ ਵਿਚ ਦਾਇਰ ਕੀਤੀ ਗਈ ਪਟੀਸ਼ਨ ਵਿਚ ਮਿਸ ਪੂਜਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। ਜਸਟਿਸ ਹਰਮਿੰਦਰ ਸਿੰਘ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਹੋਰ ਖਬਰਾਂ »