ਅੰਮ੍ਰਿਤਸਰ, 8 ਮਈ (ਹ.ਬ.) : ਐਨਆਰਆਈ ਔਰਤ ਤੇ ਉਸ ਦੀਆਂ ਦੋਵਾਂ ਬ੍ਰਿਟਿਸ਼ ਧੀਆਂ ਨੇ ਕਸਟਮ ਵਿਭਾਗ ਦੀ ਸਬ ਇੰਸਪੈਕਅਰ ਤੋਂ ਲਿਖਤੀ ਮੁਆਫ਼ੀ ਮੰਗਦਿਆਂ ਅਪਣੀ ਗਲਤੀ ਮਹਿਸੂਸ ਕੀਤੀ ਹੈ। ਇਸ ਦੇ ਨਾਲ ਹੀ ਉਕਤ  ਤਿੰਨੋਂ ਐਨਆਰਆਈ ਔਰਤਾਂ ਨੇ ਫਰਿਆਦ ਕੀਤੀ ਹੈ ਕਿ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਚੇਤੇ ਰਹੇ ਦੋ ਦਿਨ ਪਹਿਲਾਂ ਤਿੰਨੋਂ ਐਨਆਰਆਈ ਔਰਤਾਂ ਨੇ ਅੰਮ੍ਰਿਤਸਰ   ਹਵਾਈ ਅੱਡੇ ਦੀ ਇੰਸਪੈਕਟਰ ਪ੍ਰਤਿਭਾ ਨਾਲ ਗਾਲੀ ਗਲੋਚ ਕੀਤੀ ਸੀ। ਪ੍ਰਤਿਭਾ ਨੇ ਇਨ੍ਹਾਂ ਤਿੰਨਾਂ ਔਰਤਾਂ ਵਿਰੁੱਧ ਸ਼ਿਕਾਇਤ ਕੀਤੀ ਸੀ। ਦੱਸਣਯੋਗ ਹੈ ਕਿ ਫਿਰੋਜ਼ਪੁਰ ਨਾਲ ਸਬੰਧਤ ਐਨਆਰਆਈ ਔਰਤ ਰੀਨਾ ਦਿਗਪਾਲ ਤੇ ਇੰਗਲੈਂਡ ਵਿਚ ਪੈਦਾ ਹੋਈਆਂ ਉਸ ਦੀਆਂ ਦੋਵਾਂ ਧੀਆਂ ਮਨਦੀਪ ਤੇ ਅੰਮ੍ਰਿਤ ਕੌਰ ਦੋ ਦਿਨ ਪਹਿਲਾਂ ਬਰਮਿੰਘਮ ਤੋਂ ਕਤਰ ਏਅਰਵੇਜ਼ ਰਾਹੀਂ ਹਵਾਈ ਅੱਡੇ ਪੁੱਜੀਆਂ ਸਨ। ਇਨ੍ਹਾਂ ਦੇ ਬੈਗ ਵਿਚੋਂ ਸੋਨਾ ਲੁਕਾਏ ਹੋਣ ਦੇ ਸੰਕੇਤ ਮਿਲਣ 'ਤੇ ਕਸਟਮ ਇੰਸਪੈਕਟਰ ਪ੍ਰਤਿਭਾ ਨੇ ਜਾਂਚ ਕਰਵਾਈ ਤੇ ਇਨ੍ਹਾਂ ਨੂੰ ਬਣਦੀ ਕਸਟਮ ਡਿਊਟੀ ਜਮ੍ਹਾ ਕਰਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਤਿੰਨਾਂ ਨੇ ਪ੍ਰਤਿਭਾ ਨੂੰ ਮੰਦੇ ਬੋਲ ਬੋਲੇ ਸਨ। ਇਨ੍ਹਾਂ ਬਰਤਾਨਵੀ ਪੰਜਾਬਣਾਂ ਤੋਂ ਕੁਲ 960 ਗਰਾਮ ਸੋਨਾ ਮਿਲਿਆ ਸੀ।
 

ਹੋਰ ਖਬਰਾਂ »