ਪਟਿਆਲਾ, 8 ਮਈ (ਹ.ਬ.) : ਜੇਲ੍ਹਾਂ ਵਿਚ ਨਸ਼ਾ ਸਪਲਾਈ ਅਤੇ ਮੋਬਾਈਲ ਦੇ ਇਸਤੇਮਾਲ 'ਤੇ ਰੋਕ ਦੇ ਲਈ ਜੇਲ੍ਹਾਂ ਵਿਚ ਲੱਗੇ ਸੀਸੀਟੀਵੀ ਕੈਮਰੇ ਜੇਲ੍ਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਦੇ ਮੋਬਾਈਲ ਨਾਲ ਕਨੈਕਟ ਹੋਣਗੇ। ਮੰਤਰੀ ਫੁਟੇਜ ਨੂੰ 24 ਘੰਟੇ ਦੇਖ ਸਕਣਗੇ।  ਇਸ ਦੇ ਲਈ ਵਿਸ਼ੇਸ਼  ਐਪ ਤਿਆਰ ਹੋ ਗਿਆ ਹੈ। ਮੰਤਰੀ ਅਹੁਦੇ ਸੰਭਾਲਣ ਤੋਂ ਬਾਅਦ  ਰੰਧਾਵਾ ਨੇ ਚੰਡੀਗੜ੍ਹ ਵਿਚ ਜੇਲ੍ਹ ਅਫਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਵਿਸ਼ੇਸ਼ ਐਪ ਤਿਆਰ ਕਰਨ ਲਈ ਕਿਹਾ ਸੀ। ਲੁਧਿਆਣਾ, ਅੰਮ੍ਰਿਤਸਰ, ਨਾਭਾ ਸਮੇਤ ਪੰਜਾਬ ਦੀ ਹੋਰ ਜੇਲ੍ਹਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। ਲੇਕਿਨ ਜਿਹੜੀ ਜੇਲ੍ਹਾਂ ਵਿਚ ਨਹੀਂ ਲੱਗੇ ਉਥੇ ਛੇਤੀ ਕੈਮਰੇ ਲਗਾਉਣ ਦੀ ਤਿਆਰੀ ਚਲ ਰਹੀ ਹੈ। ਦੱਸ ਦੇਈਏ ਗੁਰਦਾਸਪੁਰ ਜੇਲ੍ਹਾਂ ਵਿਚ 9 ਮੋਬਾਈਲ ਮਿਲਣ ਤੋਂ ਬਾਅਦ ਮੰਤਰੀ ਨੇ ਜੇਲ੍ਹ  ਸੁਪਰਡੈਂਟ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਬਰਖਾਸਤ ਕਰ ਦਿੱਤਾ ਸੀ।  ਮੰਤਰੀ ਨੇ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਵਲੋਂ ਮੰਗੀ ਦੋ ਮਿੰਨੀ ਬੱਸਾਂ ਅਤੇ ਇਕ ਐਂਬੂਲੈਂਸ ਛੇਤੀ ਭੇਜਣ ਦਾ ਵਾਅਦਾ ਕੀਤਾ ਹੈ। ਪੰਜਾਬ ਜੇਲ੍ਹ ਟਰੇਨਿੰਗ ਸਕੂਲ ਨੂੰ ਜੇਲ੍ਹ ਟਰੇਨਿੰਗ ਅਕੈਡਮੀ ਬਣਾਉਣ ਦੇ ਪ੍ਰਸਤਾਵਾਂ ਨੂੰ ਕੈਬਿਨੇਟ ਵਿਚ ਲਿਆਉਣ ਦਾ ਵੀ ਭਰੋਸਾ ਦਿੱਤਾ ਹੈ।
 

ਹੋਰ ਖਬਰਾਂ »