ਅੰਮ੍ਰਿਤਸਰ, 10 ਮਈ (ਹ.ਬ.) : ਲਾਵਾਰਸ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਤੇ ਉਨ੍ਹਾ ਦੇ ਹਮਲਿਆਂ ਕਾਰਨ ਪੰਜਾਬ ਵਿਚ ਹਰ ਸਾਲ ਦਰਜਨਾਂ ਲੋਕ ਅਪਣੀ ਜਾਨ ਤੋਂ ਹੱਥ ਧੋ ਬਹਿੰਦੇ ਹਨ ਇਸੇ ਤਰ੍ਹਾਂ ਬੀਤੇ ਦਿਨ ਸਥਾਨਕ ਸਰਕਾਰਾਂ , ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਭਾਰੀ ਪੈ ਗਈ ਅੰਮ੍ਰਿਤਸਰ ਵਿਚ ਇਕ ਲਾਵਾਰਸ ਸਾਨ੍ਹ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਅਪਣੇ ਕਾਫ਼ਲੇ ਸਮੇਤ ਪੁੱਜੇ ਸਨ ਉਹ ਜਿਉਂ ਹੀ ਮੰਦਰ ਵਿਚ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਪੱਤਰਕਾਰਾਂ ਨੇ ਉਨ੍ਹਾਂ ਘੇਰ ਲਿਆ ਤੇ ਸਵਾਲ ਕਰਨ ਲੱਗੇ ਉਦੋਂ ਹੀ ਅਚਾਨਕ ਲਾਵਾਰਸ ਸਾਨ੍ਹ ਨੇ ਲੋਕਾਂ ਵਿਚਾਲੇ ਵੜ ਗਿਆ ਸਾਨ੍ਹ ਦੇ ਹਮਲੇ ਵਿਚ ਸਿੱਧੂ ਡਿੱਗਦੇ ਡਿੱਗਦੇ ਬਚ ਗਏ ਸੁਰੱÎਖਿਆ ਮੁਲਾਜ਼ਮਾਂ ਨੇ ਉਨ੍ਹਾਂ ਖਿੱਚ ਲਿਆ ਤੇ ਸਾਨ੍ਹ ਨੂੰ ਦੂਰ ਭਜਾ ਦਿੱਤਾ ਸਾਨ੍ਹ ਦੇ ਹਮਲੇ ਕਾਰਨ  ਉਥੇ ਭਗਦੜ ਮਚ ਗਈ ਜਿਸ ਵਿਚ ਤਿੰਨ ਲੋਕ ਡਿੱਗ ਕੇ ਜ਼ਖਮੀ ਹੋ ਗਏ

ਹੋਰ ਖਬਰਾਂ »