ਇੰਮੀਗ੍ਰੇਸ਼ਨ ਦਸਤਾਵੇਜਾਂ ਦੀ ਜਾਂਚ ਲਈ ਲਾਏ ਜਾਣਗੇ ਸਵੈਚਾਲਿਤ ਯੰਤਰ

ਨਵੀਂ ਦਿੱਲੀ, 13 ਮਈ (ਹਮਦਰਦ ਨਿਊਜ਼ ਸਰਵਿਸ) : ਚੋਣਵੇਂ ਦੇਸ਼ਾਂ ਦੇ ਵਿਦੇਸ਼ੀ ਯਾਤਰੀਆਂ ਨੂੰ ਇੰਮੀਗਰੇਸ਼ਨ ਦਸਤਾਵੇਜਾਂ ਦੀ ਜਾਂਚ ਅਤੇ ਆਪਣੀ ਪਛਾਣ ਤਸਦੀਕ ਕਰਵਾਉਣ ਲਈ ਭਾਰਤੀ ਹਵਾਈ ਅੱਡਿਆਂ ਉੱਤੇ ਲੰਬਾ ਇੰਤਜਾਰ ਨਹੀਂ ਕਰਨਾ ਪਵੇਗਾ। ਭਾਰਤ ਸਰਕਾਰ ਇਸ ਦੇ ਲਈ ਸਵੈਚਾਲਿਤ ਯੰਤਰ (ਕਿਯੋਸਕ) ਲਗਾਉਣ ਉੱਤੇ ਵਿਚਾਰ ਕਰ ਰਹੀ ਹੈ। ਜਨਵਰੀ 2019 ਤੋਂ ਇਹ ਵਿਵਸਥਾ ਲਾਗੂ ਕਰ ਦਿੱਤੀ ਜਾਵੇਗੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਿਯੋਸਕ ਰਾਹੀਂ ਵਿਦੇਸ਼ੀ ਯਾਤਰੀਆਂ ਦੇ ਦਸਤਾਵੇਜਾਂ ਦੀ ਤਤਕਾਲ ਜਾਂਚ ਹੋ ਜਾਇਆ ਕਰੇਗੀ। ਇਸ ਨਾਲ ਉਨ੍ਹਾਂ ਨੂੰ ਲੰਬੀ ਲਾਈਨ ਵਿੱਚ ਇੰਤਜਾਰ ਨਹੀਂ ਕਰਨਾ ਪਵੇਗਾ। ਇਸ ਦੇ ਲਈ ਕੌਮਾਂਤਰੀ ਹਵਾਈ ਅੱਡਿਆਂ ਉੱਤੇ ਈ-ਗੇਟ ਬਣਾਏ ਜਾਣਗੇ। ਉੱਥੇ ਉਹ ਲੋਕ ਕਿਯੋਸਕ ਵਿੱਚ ਆਪਣਾ ਪਾਸਪੋਰਟ ਪਾਉਣਗੇ ਅਤੇ ਉਨ੍ਹਾਂ ਦੇ ਇੰਮੀਗਰੇਸ਼ਨ ਦਸਤਾਵੇਜਾਂ ਦੀ ਜਾਂਚ ਹੋ ਜਾਵੇਗੀ। ਇਸ ਤੋਂ ਬਿਨਾ ਸਕੈਨ ਉੱਤੇ ਫਿੰਗਰਪ੍ਰਿੰਟ ਰਾਹੀਂ ਪਛਾਣ ਤਸਦੀਕ ਹੋ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਈ-ਗੇਟ ਉੱਤੇ ਕਿਸੇ ਵਿਅਕਤੀ ਦਾ ਦਖ਼ਲ ਨਹੀਂ ਰਹੇਗਾ। ਪਛਾਣ ਤਸਦੀਕ ਹੋਣ ਬਾਅਦ ਈ-ਕੈਮਰੇ ਰਾਹੀਂ ਯਾਤਰੀਆਂ ਨੂੰ ਜਾਣ ਦਾ ਇਸ਼ਾਰਾ ਕਰ ਦਿੱਤਾ ਜਾਵੇਗਾ। ਇਸ ਪੂਰੀ ਪ੍ਰਕਿਰਿਆ ਵਿੱਚ ਸਿਰਫ਼ ਕੁਢ ਮਿੰਨ ਦਾ ਸਮਾਂ ਲੱਗੇਗਾ।

ਹੋਰ ਖਬਰਾਂ »