ਲੰਡਨ, 14 ਮਈ (ਹ.ਬ.) : ਭਾਰਤੀ ਮੂਲ ਦੇ ਹਿੰਦੂਜਾ ਭਰਾ ਰਿਲਾਇੰਸ ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸਾਲਾਨਾ ਸੂਚੀ ਵਿਚ ਰਸਾਇਣ ਉਦਯੋਗਪਤੀ ਜਿਮ ਰੈਟਕਲਿਫ ਤੋਂ ਬਾਅਦ ਦੂਜੇ ਸਥਾਨ 'ਤੇ ਆਏ ਹਨ।  ਲੰਡਨ ਆਧਾਰਤ ਸ੍ਰੀਚੰਦ ਅਤੇ ਗੋਪੀਚੰਦ ਹਿੰਦੂਜਾ ਨੂੰ ਸੰਡੇ ਟਾਈਮ ਰਿਚ ਲਿਸਟ ਵਿਚ ਰੈਟਕਾਲਿਫ ਦੇ 21.05 ਅਰਬ ਪੌਂਡ ਦੀ ਤੁਲਨਾ ਵਿਚ ਲਗਭਗ 20.64 ਅਰਬ ਪੌਂਡ ਦੇ ਅਨੁਮਾਨ ਨਾਲ ਸੂਚੀਬੱਧ ਕੀਤਾ ਗਿਆ ਹੈ। ਬਰਤਾਨੀਆ ਦੇ 1000 ਅਮੀਰ ਵਿਅਕਤੀਆਂ ਦੀ 2018 ਦੀ ਸੂਚੀ ਵਿਚ ਕਰੀਬ 47 ਭਾਰਤੀ ਮੂਲ ਦੇ ਅਮੀਰ ਵੀ ਸ਼ਾਮਲ ਹਨ। ਰੈਟਕਲਿਫ ਨੂੰ ਇਕ ਸਵੈ ਨਿਰਭਰ ਬ੍ਰਿਟਿਸ਼ ਦਾ ਜੱਦੀ ਉਦਯੋਗਪਤੀ ਵਜੋਂ ਦਰਸਾਇਆ ਗਿਆ ਹੈ ਉਹ ਪਿਛਲੇ ਸਾਲ ਦੇ ਲਗਭਗ 15.3 ਅਰਬ ਪੌਂਡ ਇਕੱਠੇ ਕਰਕੇ 2017 ਵਿਚ 18ਵੇਂ ਸਥਾਨ ਤੋਂ ਅੱਗੇ ਵਧਿਆ ਹੈ। ਲੰਡਨ ਵਾਸੀ 78 ਸਾਲਾ ਗੋਪੀ ਚੰਦ ਅਤੇ 82 ਸਾਲਾ ਸ੍ਰੀਚੰਦ ਹਿੰਦੂਜਾ ਪਰਿਵਾਰਕ ਸਾਮਰਾਜ ਦੀ ਨਿਗਰਾਨੀ ਕਰਦੇ ਹਨ। ਹਿੰਦੂਜਾ ਭਰਾਵਾਂ ਦੇ ਸੰਦਰਭ ਦੀ ਸੂਚੀ ਵਿਚ ਕਿਹਾ ਹੈ ਕਿ ਉਨ੍ਹਾਂ ਪਿਛਲੇ ਸਾਲ ਦੇ ਮੁਕਾਬਲੇ 4.44 ਅਰਬ ਪੌਂਡ ਦਾ ਵਾਧਾ ਕੀਤਾ ਹੈ। ਇਸ ਸੂਚੀ ਵਿਚ ਲਕਸ਼ਮੀ ਮਿੱਤਲ ਇਕ ਸਥਾਨ ਹੇਠਾਂ ਆ ਗਏ ਹਨ, ਉਨ੍ਹਾਂ ਨੂੰ ਪੰਜਵਾਂ ਸਥਾਨ ਮਿਲਿਆ ਹੈ।

ਹੋਰ ਖਬਰਾਂ »