ਪੰਚਕੂਲਾ, 14 ਮਈ (ਹ.ਬ.) : ਪੰਚਕੂਲਾ ਵਿਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੇਸ਼ੀ ਦੌਰਾਨ ਹੋਈ ਹਿੰਸਾ ਦੇ ਜ਼ਿੰਮੇਵਾਰ ਲੋਕਾਂ ਨੂੰ ਫੜਨ ਵਿਚ ਪੁਲਿਸ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ।  ਹਿੰਸਾ ਦਾ ਮੁੱਖ ਮੁਲਜ਼ਮ ਅਦਿਤਿਆ ਇੰਸਾਂ ਅੱਠ ਮਹੀਨਿਆਂ ਤੋਂ ਫਰਾਰ ਹੈ ਪਰ ਪੁਲਿਸ ਉਸ ਦਾ ਸੁਰਾਗ ਨਹੀਂ ਲਗਾ ਸਕੀ। ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਸ 'ਤੇ ਪੰਜ ਲੱਖ ਰੁਪਏ ਦਾ ਭਾਰੀ ਇਨਾਮ ਐਲਾਨਿਆ ਹੈ। ਅਦਿਤਿਆ ਹਿੰਸਾ ਤੋਂ ਇਲਾਵਾ ਹਿੰਸਾ ਦੇ ਸੱਤ ਹੋਰ ਮੁਲਜ਼ਮਾਂ ਦੀ ਵੀ ਪੁਲਿਸ ਨੂੰ ਭਾਲ ਹੈ।  ਇਨ੍ਹਾਂ ਵਿਚੋਂ ਤਿੰਨ ਮੁਲਜ਼ਮਾਂ 'ਤੇ ਇਕ ਇਕ ਲੱਖ ਰੁਪਏ ਅਤੇ ਚਾਰ ਮੁਲਜ਼ਮਾਂ 'ਤੇ Îਇੱਕ ਇੱਕ ਲੱਖ ਰੁਪਏ ਅਤੇ ਚਾਰ ਮੁਲਜ਼ਮਾਂ 'ਤੇ 50-50  ਲੱਖ ਰੁਪਏ ਦੀ ਇਨਾਮੀ ਰਕਮ ਐਲਾਨੀ ਗਈ ਹੈ। ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈਣ ਪਿੱਛੋਂ ਪੁਲਿਸ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਰੀਬ ਦਸ ਲੱਖ ਰੁਪਏ ਦੀ ਭਾਰੀ ਇਨਾਮੀ ਰਕਮ ਐਲਾਨੀ ਹੈ। ਅਦਿਤਿਆ ਦੇ ਵਿਦੇਸ਼ ਭੱਜ ਜਾਣ ਦਾ ਵੀ ਖਦਸ਼ਾ ਹੈ। ਹਰਿਆਣਾ ਦੇ ਪੁਲਿਸ ਮੁਖੀ ਬੀਐਸ ਸੰਧੂ ਨੂੰ ਅਦਿਤਿਆ ਇੰਸਾਂ 'ਤੇ ਬਾਕੀ ਮੁਲਜ਼ਮਾਂ ਬਾਰੇ ਸੂਚਨਾ ਦੇਣ ਲਈ ਵੱਅਸਐਪ ਨੰਬਰ 8154430007 ਵੀ ਜਾਰੀ ਕੀਤਾ ਹੈ।  ਇਹ ਨੰਬਰ ਪੰਚਕੁਲਾ ਪੁਲਿਸ ਦਾ ਹੈ। ਕਿਹਾ ਗਿਆ ਹੈ ਕਿ ਜੇ ਕੋਈ ਵਿਕਅਤੀ ਅਦਿਤਿਆ ਨੂੰ ਸ਼ਰਨ ਦਿੰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »