ਮੋਹਾਲੀ, 14 ਮਈ (ਹ.ਬ.) : ਸਪੈਸ਼ਲ ਟਾਸਕ ਫੋਰਸ  ਮੋਹਾਲੀ ਨੇ ਇਕ ਨਾਈਜੀਰੀਅਨ ਔਰਤ ਨੂੰ Îਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮਹਿਲਾ ਦੀ ਪਛਾਣ ਜੁਆਏ ਚੀਕਾ ਉਜ਼ਮਾ ਵਜੋਂ ਹੋਈ ਹੈ। ਜਿਹੜੀ ਹਾਲ ਦੀ ਘੜੀ ਦਿੱਲੀ ਵਿਚ ਰਹਿੰਦੀ ਹੈ। ਇਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।  ਸਪੈਸ਼ਲ ਟਾਸਕ ਫੋਰਸ ਦੇ ਕਪਤਾਨ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਬਾਰੇ ਕਿਸੇ ਖ਼ਾਸ ਮੁਖ਼ਬਰ ਤੋਂ ਇਤਲਾਹ ਮਿਲੀ ਸੀ, ਜਿਸ ਤੋਂ ਬਾਅਦ ਨਾਕੇਬੰਦੀ ਦੌਰਾਨ ਟਾਸਕ ਫੋਰਸ  ਦੇ ਏਐਸਆਈ ਅਵਤਾਰ ਸਿੰਘ, ਬਲਜੀਤ ਸਿੰਘ, ਗੁਰਅਮ੍ਰਿਤ ਸਿੰਘ ਸਮੇਤ ਇਕ ਮਹਿਲਾ ਪੁਲਿਸ ਸਿਪਾਹੀ ਦਲਜੀਤ ਕੌਰ ਨੇ ਮੋਹਾਲੀ ਦੇ ਫੇਜ਼ 9 ਵਿਚ ਨੇਚਰ ਪਾਰਕ ਕੋਲ ਨਾਕੇਬੰਦੀ ਕਰਕੇ ਇਸ ਨੂੰ ਕਾਬੂ ਕੀਤਾ। ਇਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕਰ ਲਈ।  ਮਹਿਲਾ ਨੋਇਡਾ ਤੋਂ ਚੰਡੀਗੜ੍ਹ ਅਤੇ ਮੋਹਾਲੀ ਵਿਚ ਹੈਰੋਇਨ ਵੇਚਣ ਆਈ ਸੀ। ਇਹ ਪਤਾ ਲਗਾਇਆ ਜਾਵੇਗਾ ਕਿ ਉਸ ਦੇ ਕਿਹੜੇ ਲੋਕਾਂ ਨਾਲ ਲਿੰਕ ਸਨ ।  ਜੁਆਏ ਤਿੰਨ ਸਾਲ ਪਹਿਲਾਂ ਕਾਰੋਬਾਰੀ ਵੀਜ਼ੇ 'ਤੇ ਭਾਰਤ ਆਈ ਸੀ। ਉਸ ਨੇ ਕਈ ਇਲਾਕਿਆਂ ਵਿਚ ਕੱਪੜਾ ਵੇਚਣ ਦਾ ਕੰਮ ਕੀਤਾ ਜਿਸ ਤੋਂ ਬਾਅਦ ਉਹ ਜ਼ਿਆਦਾ ਪੈਸਿਆਂ ਦੇ ਲਾਲਚ ਵਿਚ ਹੈਰੋਇਨ ਵੇਚਣ ਲੱਗ ਗਈ। 

ਹੋਰ ਖਬਰਾਂ »

ਅੰਤਰਰਾਸ਼ਟਰੀ