ਇਸਲਾਮਾਬਾਦ, 15 ਮਈ (ਹ.ਬ.) : ਸਾਲ 2008 ਦੇ ਮੁੰਬਈ ਹਮਲਿਆਂ ਨੂੰ ਲੈ ਕੇ ਵਿਵਾਦਤ ਬਿਆਨ ਦੇਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਲਾਹੌਰ ਹਾਈ ਕੋਰਟ ਵਿਚ ਦੇਸ਼ਧਰੋਹ ਦੀ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਹ ਪਟੀਸ਼ਨ ਸਿਆਸੀ ਦਲ, ਪਾਕਿਸਤਾਨ ਅਵਾਮੀ ਤਹਿਰੀਕ ਦੇ ਖੁਰਰਮ ਨਵਾਜ਼ ਗੰਡਪੁਰ ਦੁਆਰਾ ਦਾਖ਼ਲ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸ਼ਰੀਫ ਦਾ ਬਿਆਨ ਰਾਸ਼ਟਰੀ ਸੁਰੱਖਿਆ ਅਤੇ ਰਾਜ ਦੇ ਸੰਸਥਾਵਾਂ ਦੇ ਖ਼ਿਲਾਫ਼ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ,  ਨਵਾਜ਼ ਸ਼ਰੀਫ ਦਾ ਬਿਆਨ ਦੇਸ਼ਧਰੋਹ ਦੇ ਬਰਾਬਰ ਹੈ। ਉਨ੍ਹਾਂ ਦੇ ਖ਼ਿਲਾਫ਼ ਦੇਸ਼ਧਰੋਹ ਦਾ ਮਾਮਲਾ ਦਰਜ ਕਰਨ ਦਾ Îਨਿਰਦੇਸ਼ ਦਿੱਤਾ ਜਾਣਾ ਚਾਹੀਦਾ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਟੀਸ਼ਨ ਵਿਚ ਸ਼ਰੀਫ ਤੋਂ ਇਲਾਵਾ ਸੰਘੀ ਗ੍ਰਹਿ ਮੰਤਰੀ ਅਹਸਾਨ ਇਕਬਾਲ ਨੂੰ ਵੀ ਇਕ ਧਿਰ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ 12 ਮਈ ਨੂੰ ਡੌਨ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਕਬੂਲ ਕੀਤਾ ਸੀ ਕਿ ਅੱਤਵਾਦੀ ਸੰਗਠਨ ਪਾਕਿਸਤਾਨ ਵਿਚ ਸਰਗਰਮ ਹੈ ਅਤੇ ਇਸ ਤਰ੍ਹਾਂ ਦੇ ਅੱਤਵਾਦੀ ਹਮਲੇ ਰੋਕੇ ਜਾ ਸਕਦੇ ਸੀ। ਇਸ ਹਮਲੇ ਵਿਚ ਕਰੀਬ 166 ਭਾਰਤੀ ਤੇ ਵਿਦੇਸ਼ ਨਾਗਰਿਕ ਮਾਰੇ ਗਏ ਸੀ।
ਉਨ੍ਹਾਂ ਕਿਹਾ ਸੀ, ਕੀ ਸਾਨੂੰ ਅੱਤਵਾਦੀਆਂ ਨੂੰ ਸਰਹੱਦ ਪਾਰ ਜਾਣ ਦੇਣਾ ਚਾਹੀਦਾ ਅਤੇ ਉਨ੍ਹਾਂ ਮੁੰਬਈ ਵਿਚ 150 ਲੋਕਾਂ ਨੂੰ ਮਾਰਨ ਦੇਣਾ ਚਾਹੀਦਾ? ਇਸ ਦਾ ਮੈਨੂੰ ਸਪਸ਼ਟੀਕਰਨ ਦੇਣ। ਉਨ੍ਹਾਂ ਨੇ ਸਾਫ਼ ਤੌਰ 'ਤੇ ਮੁੰਬਈ ਹਮਲੇ ਵਿਚ ਮਾਰੇ ਗਏ ਲੋਕਾਂ ਦਾ ਸੰਦਰਭ ਦਿੰਦੇ ਹੋਏ ਦਸ ਪਾਕਿਸਤਾਨੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਵਿਚੋਂ ਇੱਕ ਅੱਤਵਾਦੀ ਨੂੰ ਫੜਿਆ ਗਿਆ ਸੀ ਅਤੇ ਉਸ ਨੂੰ ਫਾਂਸੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਸੀ, ਅਸੀਂ ਖੁਦ ਨੂੰ ਅਲੱਗ ਥਲੱਗ ਕਰ ਲਿਆ ਹੈ। ਤਮਾਮ ਕੁਰਬਾਨੀਆਂ ਦੇ ਬਾਵਜੂਦ ਸਾਡੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ। ਅਫ਼ਗਾਨਿਸਤਾਨ ਦੇ ਬਿਆਨ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਲੇਕਿਨ ਸਾਡਾ ਨਹੀਂ। ਸਾਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ। ਬਾਅਦ ਵਿਚ ਸ਼ਰੀਫ ਨੂੰ ਅਪਣੀ ਟਿੱਪਣੀ ਦੇ ਲਈ ਵਿਰੋਧੀ ਪਾਰਟੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਵਿਚ ਪਾਕਿਸਤਾਨ ਪੀਪਲਸ ਪਾਰਟੀ  ਅਤੇ ਪਾਕਿਸਤਾਨ ਤਹਿਰੀਕ ਏ ਇਨਸਾਫ ਵੀ ਸ਼ਾਮਲ ਰਹੀ। ਇਨ੍ਹਾਂ ਪਾਰਟੀਆਂ ਨੇ ਸ਼ਰੀਫ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਅਤੇ ਉਨ੍ਹਾਂ ਸੁਰੱਖਿਆ ਦੇ ਲਈ ਖ਼ਤਰਾ ਦੱਸਿਆ।

ਹੋਰ ਖਬਰਾਂ »