ਕਾਠਮਾਂਡੂ, 15 ਮਈ (ਹ.ਬ.) : ਆਸਟ੍ਰੇਲੀਆਈ ਪਰਵਤਰੋਹੀ ਸਟੀਵ ਪਲੇਨ ਨੇ ਸੋਮਵਾਰ ਨੂੰ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ 'ਤੇ ਫਤਿਹ ਪ੍ਰਾਪਤ  ਕਰਦੇ ਹੋਏ ਨਵਾਂ ਰਿਕਾਰਡ ਬਣਾਇਆ। ਸਟੀਵ ਨੇ ਸਭ ਤੋਂ ਘੱਟ ਸਮੇਂ ਵਿਚ ਸੱਤਾਂ ਮਹਾਦੀਪਾਂ ਦੀ ਸਭ ਤੋਂ ਉਚੀ ਚੋਟੀਆਂ 'ਤੇ ਚੜ੍ਹਾਈ ਦਾ ਰਿਕਾਰਡ ਅਪਣੇ ਨਾਂ ਕਰ ਲਿਆ। ਉਨ੍ਹਾਂ ਅਪਣਾ ਇਹ ਅਭਿਆਨ ਪੂਰਾ ਕਰਨ ਵਿਚ 117 ਦਿਨ ਲੱਗੇ। ਇਸ ਤੋਂ ਪਹਿਲਾਂ ਪੋਲੈਂਡ ਦੇ ਜਾਨੁਸਜ ਕੋਚਾਂਸਕੀ ਨੇ 126 ਦਿਨਾਂ ਵਿਚ ਸੱਤ ਚੋਟੀਆਂ 'ਤੇ ਚੜ੍ਹਨ ਦਾ ਰਿਕਾਰਡ ਬਣਾਇਆ ਸੀ। ਹਿਮਾਲਿਅਨ ਗਾਈਡਸ ਨੇਪਾਲ ਦੇ ਈਸ਼ਵਰੀ ਪੌਡੇਲ ਨੇ ਸਟੀਵ ਦੇ ਇਸ ਰਿਕਾਰਡ ਦੀ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਐਵਰੈਸਟ ਬੇਸ ਕੈਂਪ ਤੋਂ ਆਏ ਫ਼ੋਨ ਵਿਚ ਦੱਸਿਆ ਗਿਆ ਕਿ ਸਟੀਵ ਅਪਣੇ ਦੋ ਗਾਈਡ ਦੇ ਨਾਲ ਸਵੇਰੇ ਸੱਤ ਵਜੇ ਦੇ ਕਰੀਬ ਐਵਰੈਸਟ 'ਤੇ ਪੁੱਜਣ ਵਿਚ ਕਾਮਯਾਬ ਰਹੇ। ਹੁਣ ਉਹ ਅਪਣੀ ਟੀਮ ਦੇ ਨਾਲ ਥੱਲੇ ਉਤਰ ਰਹੇ ਹਨ। ਪਰਥ ਦੇ ਰਹਿਣ ਵਾਲੇ ਸਟੀਵ ਨੇ 16 ਜਨਵਰੀ ਨੂੰ ਅੰਟਾਰਕਟਿਕਾ ਦੇ ਮਾਊਂਟ ਵਿੰਸਨ ਦੀ ਚੜ੍ਹਾਈ ਤੋਂ ਅਪਣਾ ਅਭਿਆਨ ਸ਼ੁਰੂ ਕੀਤਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਅਮਰੀਕਾ ਦੇ ਮਾਊਂਟ ਅਕਾਂਕਾਗੁਆ, ਅਫ਼ਰੀਕਾ ਦੇ ਮਾਊਂਟ ਕਿਲੀਮੰਜਾਰੋ, ਆਸਟ੍ਰੇਲੀਆ ਦੇ ਮਾਊਂਟ ਕਾਰਸਟੇਂਸਜ ਪਿਰਾਮਿਡ, ਯੂਰਪ ਦੇ ਮਾਊਂਟ ਐਲਬਰਸ ਅਤੇ ਉਤਰ ਅਮਰੀਕਾ ਦੀ ਸਭ ਤੋਂ ਉਚੀ ਚੋਟੀ ਡੇਨਾਲੀ ਦੀ ਚੜ੍ਹਾਈ ਕੀਤੀ। ਜ਼ਿਕਰਯੋਗ ਹੈ ਕਿ 2014 ਵਿਚ ਇਕ ਹਾਦਸੇ ਵਿਚ ਸਟੀਵ ਨੂੰ ਕਈ ਸੱਟਾਂ ਲੱਗੀਆਂ ਸਨ। ਲੇਕਿਨ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਠੀਕ ਹੋਣ ਦੇ ਬਾਅਦ ਇਹ ਮੁਸ਼ਕਲ ਟੀਚਾ ਹਾਸਲ ਕੀਤਾ। ਕਰੀਬ ਚਾਰ ਦਹਾਕੇ ਪਹਿਲਾਂ ਅਪਣੇ ਦੋਵੇਂ ਪੈਰ ਗਵਾ ਦੇਣ ਵਾਲੇ ਚੀਨ ਦੇ ਜਿਆ ਬੋਯੂ ਆਖਰਕਾਰ ਸੋਮਵਾਰ ਨੂੰ ਐਵਰੈਸਟ ਫਤਿਹ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ। 8848 ਮੀਟਰ ਉਚੀ ਚੋਟੀ 'ਤੇ ਪੁੱਜਣ ਦੇ ਲਈ ਬੋਯੂ ਨੇ ਪੰਜਵੀਂ ਵਾਰ ਕੋਸ਼ਿਸ਼ ਕੀਤੀ ਸੀ। ਪਹਿਲੀ ਵਾਰ 1975 ਵਿਚ ਐਵਰੈਸਟ ਚੜ੍ਹਦੇ ਹੋਏ ਖਰਾਬ ਮੌਸਮ ਕਾਰਨ ਉਨ੍ਹਾਂ ਦੇ ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ 1996 ਵਿਚ ਬਲੱਡ ਕੈਂਸਰ ਦੇ ਕਾਰਨ ਘੁਟਣ ਕਾਰਨ ਥੱਲੇ ਉਨ੍ਹਾਂ ਦੇ ਦੋਵੇਂ ਪੈਰ ਕਟਣੇ ਪਏ ਸੀ। 

ਹੋਰ ਖਬਰਾਂ »