ਇਸਲਾਮਾਬਾਦ, 15 ਮਈ (ਹ.ਬ.) : ਪਾਕਿਸਤਾਨ ਦੇ ਅਧਿਕਾਰੀਆਂ ਦੀ ਰੋਕ ਦੇ ਬਾਵਜੂਦ ਸੜਕ ਹਾਦਸੇ ਵਿਚ ਸ਼ਾਮਲ ਅਮਰੀਕੀ ਡਿਪਲੋਮੈਟ ਅਪਣੇ ਦੇਸ਼ ਦੇ ਲਈ ਰਵਾਨਾ ਹੋ ਗਏ। ਸੋਮਵਾਰ ਨੂੰ ਕਰਨਲ ਜੋਸੇਫ ਨੇ ਅਮਰੀਕਾ ਦੇ ਲਈ ਉਡਾਣ ਭਰੀ।  ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਜਿਓ ਟੀਵੀ ਅਨੁਸਾਰ ਉਤਰੀ ਇਸਲਾਮਾਬਾਦ ਦੇ ਦਮਨ ਏ ਕੋਹ ਵਿਚ ਹੋਏ ਸੜਕ ਹਾਦਸੇ ਵਿਚ ਅਮਰੀਕੀ ਡਿਪਲੋਮੈਟ ਦੋਸ਼ੀ ਹੈ। ਰਿਪੋਰਟ ਮੁਤਾਬਕ ਸੱਤ ਅਪ੍ਰੈਲ ਨੂੰ ਉਤਰੀ ਇਸਲਾਮਾਬਾਦ ਦੇ ਦਮਨ ਏ ਕੋਹ ਵਿਚ ਹੋਏ ਹਾਦਸੇ ਵਿਚ ਅਤੀਕ ਬੇਗ (22) ਦੀ ਮੌਤ ਹੋ ਗਈ ਸੀ। ਸੀਸੀਟੀਵੀ ਵੀਡੀਓ ਵਿਚ ਚਿੱਟੇ ਰੰਗ ਦੀ ਕਾਰ ਰੈਡ ਲਾਈਟ ਨੂੰ ਕਰਾਸ ਕਰਦੀ ਹੋਈ ਨਜ਼ਰ ਆ ਰਹੀ ਹੈ। ਕਾਰ ਇਕ ਬਾਈਕ ਨੂੰ ਟੱਕਰ ਮਾਰਦੀ ਹੈ। ਬਾਈਕ 'ਤੇ ਉਸ ਸਮੇਂ ਦੋ ਲੋਕ ਸਵਾਰ ਸਨ ਜਿਸ ਵਿਚ ਇਕ ਦੀ ਮੌਤ ਹੋ ਗਈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਕਰਨਲ ਜੋਸੇਫ ਚਲਾ ਰਹੇ ਸੀ। ਹਾਲਾਂਕਿ ਪਾਕਿਸਤਾਨੀ ਪੁਲਿਸ ਉਨ੍ਹਾਂ ਗ੍ਰਿਫਤਾਰ ਨਹੀਂ ਕਰ ਸਕਦੀ ਕਿਉਂਕਿ ਉਹ ਇਕ ਡਿਪਲੋਮੈਟ ਹਨ। ਅਮਰੀਕੀ ਅੰਬੈਸੀ ਨੇ ਪਾਕਿਸਤਾਨ ਮੀਡੀਆ ਦੀ ਖ਼ਬਰਾਂ ਨੂੰ ਖਾਰਜ  ਕੀਤਾ ਹੈ। ਮ੍ਰਿਤਕ ਦੇ ਪਿਤਾ ਨੇ ਕਰਨਲ ਦੇ ਖ਼ਿਲਾਫ਼ ਕੇਸ ਚਲਾਉਣ ਦੀ ਮੰਗ ਕੀਤੀ ਹੈ। ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਅਮਰੀਵੀ ਹਵਾਈ ਫ਼ੌਜ ਸੀ 130 ਨੂੰ ਪਾਕਿਸਤਾਨ ਦੇ ਨੂਰ ਖਾਨ ਹਵਾਈ ਅੱਡੇ 'ਤੇ ਉਤਰਨ ਅਤੇ ਡਿਪਲੋਮੈਟ ਜੋਸੇਫ ਦੇ ਬਗੈਰ ਉਡਾਣ ਭਰਨ 'ਤੇ ਮਜਬੂਰ ਕੀਤਾ।
 

ਹੋਰ ਖਬਰਾਂ »