ਲੁਧਿਆਣਾ, 15 ਮਈ (ਹ.ਬ.) : ਤਾਜਪੁਰ ਰੋਡ ਸਥਿਤ ਸੈਂਟਰਲ ਜੇਲ੍ਹ ਵਿਚ ਸੋਮਵਾਰ ਸਵੇਰੇ ਜੇਲ੍ਹ ਤੋਂ ਦੋ ਹਵਾਲਾਤੀ ਦੇ ਫਰਾਰ ਹੋਣ 'ਤੇ ਭਾਜੜਾਂ ਪੈ ਗਈਆਂ। ਫਰਾਰ ਦੋਸ਼ੀ ਹਰਵਿੰਦਰ ਸਿੰਘ ਅਤੇ ਜਸਬੀਰ ਸਿੰਘ ਸਕੇ ਭਰਾ ਹਨ ਅਤੇ ਖੰਨਾ ਦੇ ਅਮਲੋਹ ਇਲਾਕੇ ਦੇÎ ਨਿਵਾਸੀ ਹਨ। ਉਨ੍ਹਾਂ ਦੇ ਫਰਾਰ ਹੋਣ ਪਤਾ ਐਤਵਾਰ ਦੇਰ ਸ਼ਾਮ ਨੂੰ ਚਲਿਆ ਜਦ ਜੇਲ੍ਹ ਪ੍ਰਸ਼ਾਸਨ ਕੈਦੀਆਂ ਅਤੇ ਹਵਾਲਾਤੀਆਂ ਬੈਰਕਾਂ ਵਿਚ ਬੰਦ ਕਰਨ ਲੱਗੇ। ਸੂਚਨਾ ਮਿਲਣ 'ਤੇ ਸੋਮਵਾਰ ਸਵੇਰੇ ਆਈਜੀ ਜੇਲ੍ਹ ਆਰਕੇ ਅਰੋੜਾ, ਡੀਆਈਜੀ, ਹੋਰ ਪੁਲਿਸ ਮੌਕੇ 'ਤੇ ਪੁੱਜੀ। ਪੰਜਾਬ ਦੇ ਜੇਲ੍ਹ ਮੰਤਰੀ ਰੰਧਾਵਾ ਨੇ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰਦੇ ਹੋਏ ਆਈਜੀ ਜੇਲ੍ਹ ਨੂੰ ਦੋ ਦਿਨ ਵਿਚ ਰਿਪੋਰਟ ਭੇਜਣ ਲਈ ਕਿਹਾ ਹੈ। ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਸਵੇਰੇ ਬੈਰਕਾਂ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਅਤੇ ਫੇਰ ਉਨ੍ਹਾਂ ਦੇਰ ਸ਼ਾਮ ਵਾਪਸ ਬੈਰਕਾਂ ਵਿਚ ਬੰਦ ਕਰਦੇ ਹਨ। ਉਸ ਤੋਂ ਪਹਿਲਾਂ ਸਾਰਿਆਂ ਦੀ ਗਿਣਤੀ ਹੁੰਦੀ ਹੈ।  ਐਤਵਾਰ ਸ਼ਾਮ ਵੀ ਕੈਦੀਆਂ  ਅਤੇ ਹਵਾਲਾਤੀਆਂ ਦੀ ਗਿਣਤੀ ਹੋ ਰਹੀ ਸੀ।  ਇਸੇ ਦੌਰਾਨ ਪਤਾ ਚਲਿਆ ਕਿ ਹਰਵਿੰਦਰ ਸਿੰਘ ਅਤੇ ਜਗਬੀਰ ਸਿੰਘ ਗਾਇਬ ਹਨ। ਕਿਸੇ ਨੇ ਦੱਸਿਆ ਦੋਵੇਂ ਜਣੇ ਰਸੋਈ ਘਰ ਵੱਲ ਗਏ ਸੀ। ਪੁਲਿਸ ਸ਼ੱਕ ਜਤਾ ਰਹੀ ਹੈ ਕਿ ਦੋਵੇਂ ਜਣੇ 15 ਫੁਟ ਉਚੀ ਕੰਧ ਟੱਪ ਕੇ ਫਰਾਰ ਹੋਏ ਹਨ।  ਪੁਲਿਸ ਨੇ ਦੱਸਿਆ ਕਿ ਇੱਕ ਚੋਰੀ ਅਤੇ ਦੂਜਾ ਨਸ਼ਾ ਤਸਕਰੀ ਦੇ ਦੋਸ਼ ਵਿਚ ਬੰਦ ਸਨ।

ਹੋਰ ਖਬਰਾਂ »