ਰਾਏਕੋਟ, 15 ਮਈ (ਹ.ਬ.) : ਰੋਜ਼ੀ ਰੋਟੀ ਦੀ ਭਾਲ ਲਈ ਮਲੇਸ਼ੀਆ ਗਏ ਪਿੰਡ ਹਲਵਾਰਾ ਦੇ ਵਸਨੀਕ ਜੋਗਿੰਦਰ ਸਿੰਘ (42) ਦੀ ਮੌਤ ਹੋ ਗਈ। ਮ੍ਰਿਤਕ ਜੋਗਿੰਦਰ ਸਿੰਘ ਦੇ ਤਾਏ ਕਰਤਾਰ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ 2017 ਵਿਚ ਮਲੇਸ਼ੀਆ ਗਿਆ ਸੀ। ਐਤਵਾਰ ਸਵੇਰੇ ਸਾਢੇ 11 ਵਜੇ ਦੇ ਕਰੀਬ ਮਲੇਸ਼ੀਆ ਪੁਲਿਸ ਨੇ ਉਸ ਨੂੰ ਫ਼ੋਨ 'ਤੇ ਦੱਸਿਆ ਕਿ ਜੋਗਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰ ਵਿਚ ਹੁਣ ਬਜ਼ੁਰਗ ਮਾਤਾ, ਪਤਨੀ ਬਲਵੀਰ ਕੌਰ ਅਤੇ ਦੋ ਲੜਕੇ ਤੇ ਇਕ ਬੇਟੀ ਕਿਸੇ ਜ਼ਿਮੀਂਦਾਰ ਦੇ ਘਰ ਵਿਚ ਰਹਿ ਰਹੇ ਹਨ ਪ੍ਰੰਤੂ ਉਸ ਦੀ ਵਿਦੇਸ਼ ਵਿਚ ਮੌਤ ਹੋ ਜਾਣ ਕਾਰਨ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। 
 

ਹੋਰ ਖਬਰਾਂ »

ਪੰਜਾਬ