ਇਸਤਾਂਬੁਲ, 16 ਮਈ (ਹ.ਬ.) : ਤੁਰਕੀ ਦੀ ਪੁਲਿਸ ਨੇ ਇਸਤਾਂਬੁਲ ਵਿਚ ਇਸਲਾਮਿਕ ਸਟੇਟ 'ਤੇ ਸ਼ਿਕੰਜਾ ਕੱਸਣ ਦੇ ਲਈ ਚਲਾਏ ਗਈ ਅਭਿਆਨ ਦੇ ਤਹਿਤ ਉਸ ਦੇ 54 ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਨਿੱਜੀ ਡੋਗਨ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਅੱਤਵਾਦੀ ਰੋਕੂ ਪੁਲਿਸ ਨੇ ਕਰੀਬ ਇਕ ਦਰਜਨ ਜ਼ਿਲ੍ਹਿਆਂ ਵਿਚ 19 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ 54 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ। ਇਨ੍ਹਾਂ ਲੋਕਾਂ ਨੂੰ ਪੁਛÎਗਿੱਛ ਦੇ ਲਈ ਸ਼ਹਿਰ ਦੇ ਪੁਲਿਸ ਮੁੱਖ ਦਫ਼ਤਰ ਵਿਚ ਲਿਆਇਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਹ ਲੋਕ ਸੀਰੀਆ ਜਾਣ ਦੀ ਤਿਆਰੀ ਕਰ ਰਹੇ ਸੀ। ਤੁਰਕੀ ਨੇ ਜੇਹਾਦੀ ਸਮੂਹਾਂ ਦੇ ਖ਼ਿਲਾਫ਼ ਅਪਣੇ ਅਭਿਆਨ ਨੂੰ ਤੇਜ਼ ਕੀਤਾ ਹੈ। ਇਨ੍ਹਾਂ ਜੇਹਾਦੀ ਸਮੂਹਾਂ 'ਤੇ ਤੁਰਕੀ ਵਿਚ ਕਈ ਹਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਅਪ੍ਰੈਲ ਵਿਚ ਪੁਲਿਸ ਨੇ ਆਈਐਸ ਦੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਸੀ। 
ਇਸ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਨੇ ਦੱÎਸਿਆ ਸੀ ਕਿ ਸੀਰੀਆ ਦੇ ਆਫਰੀਨ ਵਿਚ 20 ਜਨਵਰੀ ਤੋਂ ਸ਼ੁਰੂ ਕੀਤਾ ਗਏ ਅਭਿਆਨ ਦੇ ਬਾਅਦ ਤੋਂ ਹੁਣ ਤੱਕ ਕੁੱਲ 935 ਅੱਤਵਾਦੀਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਹੋਰ ਖਬਰਾਂ »