ਯਰੂਸ਼ਲਮ, 16 ਮਈ (ਹ.ਬ.) : ਇਜ਼ਰਾਈਲ ਨੇ ਯਰੂਸ਼ਲਮ ਵਿਚ ਤੁਰਕੀ ਰਾਜਦੂਤ ਨੂੰ ਅਣਮਿੱਥੇ ਸਮੇਂ ਦੇ ਲਈ ਵਾਪਸ ਅਪਣੇ ਦੇਸ਼ ਜਾਣ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਤੁਰਕੀ ਨੇ ਗਾਜਾ ਸਰਹੱਦ 'ਤੇ ਫਲਸਤੀਨੀਆਂ ਦੇ ਮਾਰੇ ਜਾਣ ਦੇ ਇਕ ਦਿਨ ਬਾਅਦ ਤੁਰਕੀ ਵਿਦੇਸ਼ ਮੰਤਰਾਲੇ ਨੇ ਇਜ਼ਰਾਈਲੀ ਰਾਜਦੂਤ ਨੂੰ ਤਲਬ ਕਰਕੇ ਉਨ੍ਹਾਂ ਦੇਸ਼ ਛੱਡਣ ਲਈ ਕਿਹਾ ਸੀ। ਤੁਰਕੀ ਦੇ ਰਾਸ਼ਟਰਪਤੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ 'ਤੇ ਹਮਲਾ ਕਰਦੇ ਹੋਏ ਸੀ ਕਿ ਉਨ੍ਹਾਂ ਨੇ ਨਸਲੀ ਰਾਜ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਦੇ ਹੱਥ ਫਲਸਤੀਨੀ ਖੂਨ ਨਾਲ ਰੰਗੇ ਹਨ। 
ਇਸ ਤੋਂ ਪਹਿਲਾਂ ਤੁਰਕੀ ਨੇ ਅਮਰੀਕੀ ਦੂਤਘਰ ਨੂੰ ਤੇਲ ਅਵੀਵ ਤੋਂ ਯਰੂਸ਼ਲਮ ਲੈ ਜਾਣ  ਦੇ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦੇ ਖ਼ਿਲਾਫ਼ ਅਮਰੀਕਾ ਅਤੇ ਇਜ਼ਰਾਈਲ ਤੋਂ ਅਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਸੀ। ਯਰੂਸ਼ਲਮ ਵਿਚ ਅਮਰੀਕੀ ਦੂਤਘਰ ਖੋਲ੍ਹਣ ਦੇ ਖ਼ਿਲਾਫ਼ ਗਾਜਾ ਸਰਹੱਦ 'ਤੇ ਹੋ ਰਹੇ ਪ੍ਰਦਰਸ਼ਨ 'ਤੇ ਇਜ਼ਰਾਈਲੀ ਫੋਰਸਾਂ ਨੇ ਸੋਮਵਾਰ ਨੂੰ ਭਿਆਨਕ ਗੋਲੀਬਾਰੀ ਕੀਤੀ ਜਿਸ ਵਿਚ 52 ਫਲਸਤੀਨੀ ਮਾਰੇ ਗਏ ਸੀ। ਰਾਸ਼ਟਰਪਤੀ  ਰੇਸੇਪ ਤਈਪ ਨੇ ਇਨ੍ਹਾਂ ਮੌਤਾਂ ਨੂੰ ਕਤਲੇਆਮ ਦੱਸਿਆ। ਇਜ਼ਰਾਈਲ ਦੇ ਵਿਦੇਸ਼  ਮੰਤਰਾਲੇ ਨੇ ਇਕ ਬਿਆਨ ਵਿ ਕਿਹਾ , ਯਰੂਸ਼ਲਮ ਵਿਚ ਤੁਰਕੀ ਰਾਜਦੂਤ ਨੂੰ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਿਚ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਅਪਣੇ ਦੇਸ਼ ਪਰਤਣ ਦੇ ਲਈ ਕਿਹਾ ਗਿਆ ਹੈ।

ਹੋਰ ਖਬਰਾਂ »