ਪਿਓਂਗਯਾਂਗ, 16 ਮਈ (ਹ.ਬ.) : ਉਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਇਕ ਵਾਰ ਮੁੜ ਤੋਂ ਭੜਕ ਗਿਆ ਹੈ। ਉਸ ਨੇ ਨਾ ਸਿਰਫ ਉਤਰ ਕੋਰੀਆ ਦੇ ਨਾਲ ਹੋਣ ਵਾਲੀ ਵਾਰਤਾ ਰੱਦ ਕਰ ਦਿੱਤੀ ਹੈ ਬਲਕਿ ਅਮਰੀਕਾ ਦੇ ਨਾਲ ਹੋਣ ਵਾਲੀ ਵਾਰਤਾ ਵੀ ਰੱਦ ਕਰਨ ਦੀ ਧਮਕੀ ਦੇ ਦਿੱਤੀ ਹੈ। ਹਾਲਾਂਕਿ ਇਸ ਦੇ ਬਾਵਜੂਦ ਅਮਰੀਕਾ ਇਸ ਵਾਰਤਾ ਦੀ ਤਿਆਰੀਆਂ ਵਿਚ ਲੱÎਗਿਆ ਹੈ।
ਉਤਰ ਕੋਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਕਿਮ ਜੋਂਗ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਵਲੋਂ ਜਾਰੀ ਸਾਂਝੇ ਸੈਨਿਕ ਅਭਿਆਸ ਤੋਂ ਨਾਰਾਜ਼ ਹੋ ਕੇ ਇਹ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਕਿਮ ਜੋਂਗ ਅਤੇ ਮੂਨ ਜੇ ਇਨ ਪਿਛਲੇ ਮਹੀਨੇ ਹੋਏ ਵਾਰਤਾ ਨੂੰ ਅੱਗੇ ਵਧਾਉਣ ਦੇ ਲਈ Îਇੱਕ ਵਾਰ ਮੁੜ ਮੁਲਾਕਾਤ ਕਰਨ ਵਾਲੇ ਸਨ। ਦੋਵੇਂ ਦੇਸ਼ਾਂ ਦੇ ਵਿਚ ਵਾਰਤਾ ਪਨਮੁਨਜੋਮ ਵਿਚ ਹੋਣੀ ਸੀ ਅਤੇ ਇਸ 'ਤੇ ਇਸੇ ਹਫ਼ਤੇ ਸਹਿਮਤੀ ਬਣੀ ਸੀ। ਇਸ ਗੱਲਬਾਤ ਵਿਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ 27 ਅਪ੍ਰੈਲ ਨੂੰ ਦੋਵੇਂ ਦੇਸ਼ਾਂ ਦੇ ਪ੍ਰਮੁੱਖਾਂ ਦੇ ਵਿਚ ਹੋਈ ਗੱਲਬਾਤ ਵਿਚ ਬਣੀ ਸਹਿਮਤੀ ਨੂੰ ਅੱਗੇ ਲੈ ਜਾਣ 'ਤੇ ਵਿਚਾਰ ਕਰਨ ਵਾਲੇ ਸਨ। ਕਿਮ ਜੋਂਗ ਅਤੇ ਮੂਨ ਜੇ ਇਨ ਨੇ ਦੁਵੱਲੀ ਮੁਲਾਕਾਤ ਦੇ ਬਾਅਦ ਕੋਰੀਆਈ ਖਿੱਤੇ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ 'ਤੇ ਸਹਿਮਤੀ ਜਤਾਈ ਸੀ। 
ਉਤਰ ਕੋਰੀਆ ਨਾਲ ਵਾਰਤਾ ਰੱਦ ਕੀਤੇ ਜਾਣ ਦੀ ਧਮਕੀ ਦੇ ਵਿਚ ਅਮਰੀਕਾ ਨੇ ਕਿਹਾ ਕਿ ਉਹ ਪਿਓਂਗਯਾਂਗ ਦੀ ਚਿਤਾਵਨੀ ਦੇ ਬਾਵਜੂਦ ਸ਼ਿਖਰ ਵਾਰਤਾ ਸੰਮੇਲਨ ਦੀ ਤਿਆਰੀਆਂ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਦੋਵੇਂ ਦੇਸ਼ਾਂ ਦੇ ਵਿਚ ਇਹ ਵਾਰਤਾ ਹੋਵੇਗੀ। 
ਗੌਰਤਲਬ ਹੈ ਕਿ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚ 12 ਜੂਨ ਨੂੰ ਸਿੰਗਾਪੁਰ ਵਿਚ ਵਾਰਤਾ ਹੋਣ ਵਾਲੀ ਹੈ। ਦੋਵੇਂ ਦੇਸ਼ਾਂ ਦੇ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਹੋਣੀ ਹੈ। 
 

ਹੋਰ ਖਬਰਾਂ »