ਪੰਚਕੂਲਾ, 16 ਮਈ (ਹ.ਬ.) : ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਗਵਾਹ ਖੱਟਾ ਸਿੰਘ ਦਾ ਮੰਗਲਵਾਰ ਨੂੰ ਵਿਸ਼ੇਸ਼ ਸੀਬੀਆਈ ਕੋਰਟ ਵਿਚ ਸੁਣਵਾਈ ਦੌਰਾਨ ਕਰਾਸ ਐਗਜਾਮੀਨੇਸ਼ਨ ਹੋਇਆ। ਇਸ ਦੌਰਾਨ ਉਨ੍ਹਾਂ ਨੇ  ਬਚਾਅ ਧਿਰ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ 2012 ਤੋਂ 2018 ਤੱਕ ਉਹ ਡੇਰਾ ਮੁਖੀ ਦੇ ਖ਼ਿਲਾਫ਼ ਇਸ ਲਈ ਸਾਹਮਣੇ ਨਹੀਂ ਆਇਆ ਕਿਉਂਕਿ ਡੇਰਾ ਮੁਖੀ ਖੁਲ੍ਹੇਆਮ ਘੁੰਮ ਰਿਹਾ ਸੀ।
ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਸੀ। ਜਦ ਡੇਰਾ ਮੁਖੀ ਨੂੰ ਸਜ਼ਾ ਹੋਈ ਤਾਂ ਉਨ੍ਹਾਂ ਹੌਸਲਾ ਹੋਇਆ। ਜੇਕਰ ਉਹ ਪਹਿਲਾਂ ਡੇਰਾ ਮੁਖੀ  ਦੇ ਖ਼ਿਲਾਫ਼ ਬਿਆਨ ਦੇ ਦਿੰਦੇ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਨੂੰ ਡੇਰਾ ਮੁਖੀ ਜਾਨ ਤੋਂ ਮਰਵਾ ਸਕਦਾ ਸੀ। ਉਸ ਨੇ ਮੈਨੂੰ ਧਮਕੀ ਦਿੱਤੀ ਸੀ ਕਿ।  ਮੈਂ ਕੋਰਟ ਦੇ ਕੋਲ ਜੋ ਪਹਿਲਾਂ ਬਿਆਨ ਦਰਜ ਕਰਵਾਏ ਸੀ ਉਹ ਬਿਲਕੁਲ ਸਹੀ ਸਨ। ਡਰ ਦੇ ਚਲਦਿਆਂ ਮੈਨੂੰ ਬਾਅਦ ਵਿਚ ਬਿਆਨ ਬਦਲਣੇ ਪਏ ਸੀ। ਕੋਰਟ ਵਿਚ ਖੱਟਾ ਸਿੰਘ ਨੇ ਦੋਹਰਾਇਆ ਕਿ ਛਤਰਪਤੀ ਦੀ ਹੱਤਿਆ ਕਰਨ ਦੇ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਕ੍ਰਿਸ਼ਨ ਲਾਲ, ਕੁਲਦੀਪ ਅਤੇ ਨਿਰਮਲ ਸਿੰਘ ਨੂੰ ਆਦੇਸ਼ ਦਿੱਤੇ ਸਨ। ਪਿਛਲੀ ਸੁਣਵਾਈ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਜਦ ਰਾਮ ਰਹੀਮ ਨੂੰ ਅਖ਼ਬਾਰ ਵਿਚ ਛਪੀ ਖ਼ਬਰ ਦਿਖਾਈ ਤਾਂ ਮੇਰੇ ਸਾਹਮਣੇ ਬੈਠਕ ਬੁਲਾ ਕੇ ਉਸ ਦੀ ਹੱਤਿਆ ਕਰਨ ਲਈ ਕਿਹਾ ਸੀ। ਅਗਲੇ ਦਿਨ ਉਸ ਨੂੰ ਮਾਰ ਦਿੱਤਾ ਗਿਆ ਸੀ। 

ਹੋਰ ਖਬਰਾਂ »