ਬੰਗਲੁਰੂ, 19 ਮਈ (ਹਮਦਰਦ ਨਿਊਜ਼ ਸਰਵਿਸ) : ਕਰਨਾਟਕ ਦੇ ਨਵੇਂ ਬਣੇ ਮੁੱਖ ਮੰਤਰੀ ਯੇਦੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸ਼ਕਤੀ ਪ੍ਰੀਖਣ ਤੋਂ ਪਹਿਲਾਂ ਹੀ ਹਾਰ ਮੰਨ ਕੇ ਪਿੱਛੇ ਹਟ ਗਈ। ਯੇਦੁਰੱਪਾ ਨੇ ਇਕ ਭਾਵੁਕ ਭਾਸ਼ਣ ਸ਼ਕਤੀ ਪ੍ਰੀਖਣ ਲਈ ਵੋਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਆਪਣੇ ਭਾਸ਼ਣ 'ਚ ਯੇਦੀਰੁੱਪਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ 15 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਹੀ ਇੱਥੋਂ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਯੇਦੀਰੱਪਾ ਦੇ ਅਸਤੀਫੇ ਮਗਰੋਂ ਹੁਣ ਕਾਂਗਰਸ-ਜੇਡੀਐਸ ਗਠਜੋੜ ਲਈ ਰਾਹ ਸਾਫ ਹੋ ਗਿਆ। ਜੇਡੀਐਸ ਦੇ ਕੁਮਾਰਸਵਾਮੀ ਲਈ ਕਰਨਾਟਕ ਦਾ ਅਗਲਾਜ ਮੁੱਖ ਮੰਤਰੀ ਬਣਨ ਲਈ ਰਾਹ ਪੱਧਰਾ ਹੋ ਗਿਆ।   

ਹੋਰ ਖਬਰਾਂ »