ਨਵੀਂ ਦਿੱਲੀ, 21 ਮਈ (ਹਮਦਰਦ ਨਿਊਜ਼ ਸਰਵਿਸ) : ਜੇਡੀਐਸ ਦੇ ਨੇਤਾ ਐਚ.ਡੀ. ਕੁਮਾਰਸਵਾਮੀ ਨੇ ਸੋਮਵਾਰ ਨੂੰ ਯੂਪੀਏ ਮੁਖੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ 'ਚ ਮੁਲਾਕਾਤ ਕੀਤੀ। ਇਸ ਦੌਰਾਨ ਉਨ•ਾਂ ਕਰਨਾਟਕ 'ਚ ਸਰਕਾਰ ਦੇ ਗਠਨ 'ਤੇ ਚਰਚਾ ਕੀਤੀ। ਜਾਣਕਾਰੀ ਮੁਤਾਬਿਕ ਇਸ ਗੱਲ 'ਤੇ ਵੀ ਚਰਚਾ ਹੋਈ ਹੈ ਕਿ ਸਰਕਾਰ ਦੇ ਗਠਨ ਦੌਰਾਨ ਕਾਂਗਰਸ ਅਤੇ ਜੇਡੀਐਸ ਵਿਧਾਇਕਾਂ 'ਚੋਂ ਕਿੰਨੇ ਮੰਤਰੀ ਬਣਨਗੇ। ਮੁਲਾਕਾਤ ਦੌਰਾਨ ਜੇਡੀਐਸ ਦੇ ਦਾਨਿਸ਼ ਅਲੀ ਅਤੇ ਕਾਂਗਰਸ ਦੇ ਕੇਸੀ ਵੇਨੁਗੋਪਾਲ ਵੀ ਮੌਜੂਦ ਸੀ। ਕੁਮਾਰਸਵਾਮੀ ਪਹਿਲਾਂ ਹੀ ਸਾਫ ਕਰ ਚੁਕੇ ਹਨ ਕਿ ਕਾਂਗਰਸ ਅਤੇ ਜੇਡੀਐਸ ਵਿਚਾਲੇ ਮੁੱਖ ਮੰਤਰੀ ਅਹੁਦਾ ਸਾਂਝਾ ਕਰਨ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ। ਕੁੱਝ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ 30 ਮਹੀਨਿਆਂ ਤੱਕ ਕੁਮਾਰਸਵਾਮੀ ਅਤੇ ਅਗਲੇ 30 ਮਹੀਨਿਆਂ ਤੱਕ ਕਾਂਗਰਸ ਦੇ ਨੇਤਾ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣਗੇ।
ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਮਗਰੋਂ ਕੁਮਾਰਸਵਾਮੀ ਨੇ ਕਿਹਾ, ''ਮੈਂ ਗਾਂਧੀ ਪਰਿਵਾਰ ਪ੍ਰਤੀ ਸਨਮਾਨ ਜਤਾਉਣਾ ਚਾਹੁੰਦਾ ਸੀ, ਇਸ ਲਈ ਮੈਂ ਦਿੱਲੀ ਆਇਆ ਹਾਂ। ਮੈਂ ਉਨ•ਾਂ ਨੂੰ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।'' ਉਨ•ਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੋਵਾਂ ਨੇ ਕਿਹਾ ਕਿ ਉਹ ਸਮਾਗਮ 'ਚ ਪੁੱਜਣਗੇ।  
ਉਪ ਮੁੱਖ ਮੰਤਰੀ ਕੌਣ ਹੋਵੇਗਾ? ਇਸ ਸਵਾਲ ਦੇ ਜਵਾਬ 'ਚ ਕੁਮਾਰਸਵਾਮੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਰਨਾਟਕ ਦੇ ਮੁੱਖ ਸਕੱਤਰ ਕੇਸੀ ਵੇਣੁਗੋਪਾਲ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਇਨ•ਾਂ ਮਸਲਿਆਂ 'ਤੇ ਚਰਚਾ ਕਰ ਕੇ ਅੰਤਿਮ ਫੈਸਲਾ ਲੈਣ। ਕੱਲ• ਬੈਠਕ 'ਚ ਇਸ 'ਤੇ ਅੰਤਿਮ ਫੈਸਲਾ ਲਿਆ ਜਾਵੇਗਾ। ਕੁਮਾਰਸਵਾਮੀ ਸ਼ਾਮ ਲਗਭਗ ਪੰਜ ਵਜੇ ਦਿੱਲੀ ਪੁੱਜੇ। ਦਿੱਲੀ ਪੁੱਜਣ ਮਗਰੋਂ ਉਨ•ਾਂ ਨੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨਾਲ ਵੀ ਮੁਲਾਕਾਤ ਕੀਤੀ। ਬੀ.ਐਸ. ਯੇਦੀਰੱਪਾ ਨੇ ਸ਼ਨਿੱਚਰਵਾਰ ਨੂੰ ਵਿਧਾਨ ਸਭਾ 'ਚ ਸ਼ਕਤੀ ਪ੍ਰੀਖਣ ਦਾ ਸਾਹਮਣਾ ਕੀਤੇ ਬਿਨਾਂ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਗਰੋਂ ਕੁਮਾਰਸਵਾਮੀ ਨੇ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਨ•ਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਮਿਲਿਆ ਹੈ। ਹੁਣ ਜੇਡੀਐਸ ਨਾਲ ਮਿਲ ਕੇ ਕਾਂਗਰਸ ਕਰਨਾਟਕ 'ਚ ਸਰਕਾਰ ਬਣਾ ਰਹੀ ਹੈ। ਕੁਮਾਰਸਵਾਮੀ 25 ਮਈ ਨੂੰ ਕਰਨਾਟਕ ਦੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣਗੇ। ਕਰਨਾਟਕ 'ਚ ਸਰਕਾਰ ਨੂੰ ਲੈ ਕੇ ਮੀਡੀਆ 'ਚ ਕਾਫੀ ਰਿਪੋਰਟਾਂ ਚੱਲ ਰਹੀਆਂ ਹਨ। ਕੁੱਝ ਖ਼ਬਰਾਂ ਆਈਆਂ ਹਨ ਕਿ ਕਰਨਾਟਕ 'ਚ ਜੇਡੀਐਸ ਅਤੇ ਕਾਂਗਰਸ 'ਚ 'ਰੋਟੇਸ਼ਨਲ ਸੀਐਮ' ਫਾਰਮੁੱਲੇ ਦੇ ਆਧਾਰ 'ਤੇ ਸਰਕਾਰ ਬਣੇਗੀ। ਹਾਲਾਂਕਿ ਕੁਮਾਰਸਵਾਮੀ ਨੇ ਇਨ•ਾਂ ਖ਼ਬਰਾਂ ਨੂੰ ਐਤਵਾਰ ਨੂੰ ਰੱਦ ਕਰ ਦਿੱਤਾ ਸੀ।

ਹੋਰ ਖਬਰਾਂ »