ਹਮਲੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਔਟਵਾ, 3 ਜੂਨ (ਹਮਦਰਦ ਨਿਊਜ਼ ਸਰਵਿਸ) :  ਪੰਜਾਬ ਵਿੱਚ ਦਰਬਾਰ ਸਾਹਿਬ ਉੱਤੇ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਦੇ ਪੀੜਤਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਾਰਲੀਮੈਂਟ ਹਿੱਲ ਵਿਖੇ ਵੱਡੀ ਗਿਣਤੀ ਵਿੱਚ ਕੈਨੇਡੀਅਨ ਸਿੱਖ ਇਕੱਠੇ ਹੋਏ। 34 ਸਾਲ ਪਹਿਲਾਂ ਜੂਨ 1984 ਵਿੱਚ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਚੱਲੀ ਹਿੰਸਾ ਦੀ ਇੱਕ ਲਹਿਰ ਦੌਰਾਨ 30 ਲੱਖ ਤੋਂ ਵੱਧ ਸਿੱਖ ਮਾਰੇ ਗਏ ਸਨ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ, ਸਿੱਖਸ ਫਾਰ ਜਸਟਿਸ, ਉਨਟਾਰਿਓ ਗੁਰਦਵਾਰਾ ਕਮੇਟੀ, ਉਨਟਾਰਿਓ ਸਿੱਖਸ ਐਂਡ ਗੁਰਦਵਾਰਾਜ਼ ਕੌਂਸਲ ਅਤੇ ਬੀਸੀ ਸਿੱਖ ਕੌਂਸਲ ਜਿਹੇ ਵੱਖ-ਵੱਖ ਸਿੱਖ ਸੰਗਠਨਾਂ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੈਨੇਡੀਅਨ ਸਿੱਖ ਭਾਈਚਾਰੇ ਵੱਲੋਂ ਕੌਮੀ ਪੱਧਰ ਉੱਤੇ ਕੀਤੇ ਗਏ ਇਕੱਠ ਵਿੱਚ ਸ਼ਾਮਲ ਹੋਏ।

ਹੋਰ ਖਬਰਾਂ »