ਸੰਯੁਕਤ ਰਾਸ਼ਟਰ, 8 ਜੂਨ (ਹ.ਬ.) : ਮਹਿਲਾਵਾਂ ਦੀ ਸੁਰੱਖਿਆ ਦੇ ਲਈ ਸਮਾਰਟ ਡਿਵਾਈਸ ਬਣਾਉਣ ਵਾਲੇ ਭਾਰਤੀ ਕਾਰੋਬਾਰੀਆਂ ਦੇ ਸਮੂਹ ਲੀਫ ਵੀਅਰੈਬਸ ਨੇ Îਇੱਥੇ ਦਸ ਲੱਖ ਡਾਲਰ (6.7 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਲੀਫ ਵਿਅਰੈਬਲਸ ਦੀ ਸ਼ੁਰੂਆਤ ਆਈਆਈਟੀ ਦਿੱਲੀ ਅਤੇ ਦਿੱਲੀ ਟੈਕਨਾਲੌਜੀ ਯੂਨੀਵਰਸਿਟੀ ਦੇ ਵਿਦਿਆਰਥੀ ਮਨਿਕ ਮਹਿਤਾ, ਅਵਿਨਾਸ਼ ਬੰਸਲ ਅਤੇ ਨਿਹਾਰਿਕਾ ਰਾਜੀਵ ਨੇ ਕੀਤੀ ਸੀ। ਤਿੰਨਾਂ ਨੇ ਦਿੱਲੀ ਵਿਚ ਹੋਏ ਨਿਰÎਭਿਆ ਕਾਂਡ ਤੋਂ ਪ੍ਰੇਰਣਾ ਲੈ ਕੇ ਗਲ਼ੇ ਵਿਚ ਪਾਏ ਜਾ ਸਕਣ ਵਾਲੇ ਲਾਕੇਟ ਦੀ ਤਰ੍ਹਾਂ ਦਾ ਡਿਵਾਈਸ ਤਿਆਰ ਕੀਤਾ।  ਸੇਫਰ ਪਰੋ ਨਾਂ ਦੀ ਡਿਵਾਈਸ ਨੂੰ ਸੰਯੁਕਤ ਰਾਸ਼ਟਰ ਵਿਚ ਦਿੱਤੇ ਜਾਣ ਵਾਲੇ 'ਵੂਮਨ ਸੇਫਟੀ ਐਕਸ ਪ੍ਰਾਈਜ਼' ਦੇ ਲਈ ਚੁਣਿਆ ਗਿਆ। ਇਸ ਪੁਰਸਕਾਰ ਨੂੰ ਭਾਰਤੀ-ਅਮਰੀਕੀ  ਸਮਾਜ ਸੇਵੀ ਨਵੀਨ ਜੈਨ ਅਤੇ ਉਨ੍ਹਾਂ ਦੀ ਪਤਨੀ ਅਨੂ ਜੈਨ ਫੰਡ ਕਰਦੀ ਹੈ। ਨਵੀਨ ਦੀ ਕੰਪਨੀ ਮੂਨ ਐਕਸਪ੍ਰੈਸ ਚੰਨ੍ਹ 'ਤੇ ਪੁਲਾੜ ਯਾਨ ਭੇਜ ਕੇ ਧਾਤੂਆਂ ਦੀ ਪੁਟਾਈ ਕਰਨ ਦੀ ਦਿਸ਼ਾ ਵਿਚ ਕੋਸ਼ਿਸ਼ ਕਰ ਰਹੀ ਹੈ। ਪੁਰਸਕਾਰ ਪਾਉਣ ਦੇ ਲਈ 18 ਦੇਸ਼ਾਂ ਦੀ 85 ਟੀਮਾਂ ਨੇ ਹਿੱਸਾ ਲਿਆ ਸੀ। ਜਿਨ੍ਹਾਂ ਵਿਚੋਂ ਪੰਜ ਨੂੰ ਫਾਈਨਲ ਦੇ ਲਈ ਚੁਣਿਆ ਗਿਆ।
ਮੁੰਬਈ ਦੀ ਟਰੇਨ ਵਿਚ ਪੰਜ ਟੀਮਾਂ ਦੇ ਡਿਵਾਈਸ ਤੋਂ ਬਾਅਦ ਲੀਫ ਵਿਅਰੈਬਲਸ ਜੇਤੂ ਬਣੀ। ਉਨ੍ਹਾਂ ਵਲੋਂ ਬਣਾਏ ਸੇਫਰ ਪਰੋ ਦਾ ਇਸਤੇਮਾਲ ਕਰਕੇ ਮਹਿਲਾਵਾਂ ਖ਼ਤਰਾ ਹੋਣ 'ਤੇ ਕੁਝ ਸੈਕੰਡ ਵਿਚ ਹੀ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਐਮਰਜੈਸੀ ਅਲਰਟ ਭੇਜ ਸਕਦੀ ਹੈ। ਇਸ ਵਿਚ ਲੱਗੇ ਜੀਪੀਐਸ ਤਕਨੀਕ ਨਾਲ ਪੁਲਿਸ ਉਨ੍ਹਾਂ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਹਨ। ਇਸ ਨਾਲ ਘਟਨਾ ਸਥਾਨ ਦੇ ਨਜ਼ਦੀਕੀ ਹਸਪਤਾਲ ਦਾ ਵੀ ਪਤਾ ਚਲ ਸਕਦਾ ਹੈ।
ਮਨਿਕ ਮਹਿਤਾ ਨੇ ਕਿਹਾ ਕਿ 2012 ਵਿਚ ਜੋ ਨਿਰÎਭਿਆ ਦੇ ਨਾਲ ਹੋਇਆ ਉਹ ਹੋਰ ਕਿਸੇ ਦੇ ਨਾਲ ਨਾ ਹੋਵੇ। ਇਸ ਲਈ ਅਸੀਂ ਇਹ ਡਿਵਾਈਸ ਬਣਾਉਣਾ ਚਾਹੁੰਦੇ ਸਨ। ਜੇਕਰ ਇਕ ਮਹਿਲਾ ਵੀ ਇਸ ਡਿਵਾਈਸ ਦੇ ਕਾਰਨ ਸੁਰੱਖਿਅਤ ਹੋ ਸਕਦੀ ਹੈ ਤਾਂ ਅਸੀਂ ਇਸ ਨੂੰ ਅਪਣੀ ਖੁਸਕਿਸਮਤੀ ਸਮਝਣਗੇ।

ਹੋਰ ਖਬਰਾਂ »