25 ਤੋਂ ਵੱਧ ਕਲਾਕਾਰਾਂ ਨੇ ਵਿਖਾਏ ਆਪਣੀ ਕਲਾ ਦੇ ਜੌਹਰ

ਟੋਰਾਂਟੋ, 8 ਜੂਨ (ਹਮਦਰਦ ਨਿਊਜ਼ ਸਰਵਿਸ) : 12ਵਾਂ ਸਾਲਾਨਾ ‘ਦੇਸੀ ਫੈਸਟ’ ਟੋਰਾਂਟੋ ਦੇ ਯੌਂਗ ਐਂਡ ਡੁੰਡਾਸ ਸਕੇਅਰ ਵਿਖੇ ਕਰਵਾਇਆ ਗਿਆ, ਜਿਸ ਵਿੱਚ 25 ਤੋਂ ਵੱਧ ਕਲਾਕਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।

ਇਸ ਸਾਲ ਦੇ ਫੈਸਟੀਵਲ ਦੌਰਾਨ ਕੈਨੇਡੀਅਨ ਅਤੇ ਕੌਮਾਂਤਰੀ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ, ਜਿਸ ਵਿੱਚ ਕੈਲਗਰੀ ਦੇ ਜੰਮਪਲ ਪੰਜਾਬੀ ਗਾਇਕ ਦਿ ਪਰੋਫੈਕ,  ਭਾਰਤ ਦੇ ਮਸ਼ਹੂਰ ਰੈਪਰ ਅਤੇ ਹਿੱਪ ਹੌਪ ਸਟਾਰ ਦਿ ਡਿਵਾਈਨ, ਮੇਡ ਬੈਂਡ ਵੱਲੋਂ ਨੁਸਰਤ ਫਤਿਹ ਅਲੀ ਖਾਨ ਨੂੰ ਖਾਸ ਸ਼ਰਧਾਂਜਲੀ, ਡੱਲਾਸ (ਅਮਰੀਕਾ) ਤੋਂ ਅਮਰ ਸੰਧੂ ਤੇ ਪਰੰਨਾ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਦਰਸ਼ਕਾਂ ਦੀ ਹਰਮਨ ਪਿਆਰੀ ਅੰਜਲੀ ਅਤੇ ਜੀਪੀਐਸ ਸ਼ਾਮਲ ਸਨ।  ਸੈਂਕੜੇ ਦਰਸ਼ਕਾਂ ਨੇ ਯੂਕੇ ਦੇ ਮਸ਼ਹੂਰ ਮੰਜ ਮਿਊਜਿਕ ਦਾ ਆਨੰਦ ਮਾਣਿਆ।  

ਹੋਰ ਖਬਰਾਂ »