ਵਾਸ਼ਿੰਗਟਨ, 9 ਜੂਨ (ਹ.ਬ.) : ਅਮਰੀਕਾ ਦੇ ਮੋਂਟਾਨਾ ਸੂਬੇ ਵਿਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਮਾਮਲੇ ਵਿਚ ਇਕ ਦੋਸ਼ੀ ਨੂੰ ਕੁੱਲ 200 ਸਾਲ ਕੈਦ ਸੁਣਾਈ ਗਈ ਹੈ। ਦੋਸ਼ੀ ਦਾ ਨਾਂ ਡੇਵਿਡ ਡੀਨ ਹੈ ਅਤੇ ਉਸ ਦੀ ਉਮਰ 39 ਸਾਲ ਹੈ। ਦੋਸ਼ ਹੈ ਕਿ ਉਸ ਨੇ ਛੇ ਸਾਲਾਂ ਵਿਚ ਸੱਤ ਵਾਰ ਦੋ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ। ਦੋਸ਼ੀ ਖ਼ਿਲਾਫ਼ ਕੁੱਲ 7 ਦੋਸ਼ ਸਨ। ਦੱਸ ਦੇਈਏ ਕਿ ਅਮਰੀਕਾ ਵਿਚ ਬੱਚਿਆਂ ਦੇ ਖ਼ਿਲਾਫ਼ ਸਰੀਰਕ ਸ਼ੋਸ਼ਣ 'ਤੇ ਕੜੀ ਸਜ਼ਾ ਦੀ ਤਜਵੀਜ਼ ਹੈ । ਮੋਂਟਾਨਾ ਦੇ ਰਹਿਣ ਵਾਲੇ ਡੇਵਿਡ 'ਤੇ ਦੋਸ਼ ਹੈ ਕਿ ਉਸ ਨੇ ਦੋ ਬੱਚਿਆਂ ਦਾ ਛੇ ਸਾਲ ਵਿਚ ਸੱਤ ਵਾਰ ਸਰੀਰਕ ਸ਼ੋਸ਼ਣ ਕੀਤਾ। ਡੇਵਿਡ 'ਤੇ ਪੁਲਿਸ ਨੇ ਕੁਲ ਸੱਤ ਕੇਸ ਦਰਜ ਕੀਤੇ ਸਨ। 39 ਸਾਲ ਦੇ ਡੇਵਿਡ ਨੇ ਕੋਰਟ ਨੂੰ ਰਹਿਮ ਦੀ ਅਪੀਲ ਕੀਤੀ ਲੇਕਿਨ ਕੋਰਟ  ਨੇ ਕਿਹਾ ਕਿ ਉਸ ਦਾ ਅਪਰਾਧ ਘਿਨੌਣਾ ਹੈ ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਜਾ ਸਕਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.