ਟੈਕਸਾਸ, 9 ਜੂਨ (ਹ.ਬ.) : ਅਮਰੀਕਾ ਦੇ ਟੈਕਸਾਸ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੂੰ ਸੱਪ ਦੇ ਕਟੇ ਸਿਰ ਨੇ ਡਸ ਲਿਆ। ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਉਸ ਵਿਅਕਤੀ ਨੂੰ ਦਵਾਈ ਦੇ 26 ਡੋਜ਼ ਦੇਣੇ ਪਏ। ਜੈਨੀਫਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਬਾਗ ਵਿਚ ਕੰਮ ਕਰ ਰਹੇ ਸੀ, ਚਾਰ ਫੁੱਟ ਲੰਬੇ ਜ਼ਹਿਰੀਲੇ ਸੱਪ ਨੂੰ ਦੇਖਿਆ।
ਸੱਪ ਨੂੰ ਮਾਰਨ ਦੇ ਲਈ ਉਨ੍ਹਾਂ ਨੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਜਦ ਉਹ ਮੇਰੇ ਹੋਏ ਸੱਪ ਨੂੰ ਸੁੱਟਣ ਜਾ ਰਹੇ ਸੀ ਤਾਂ ਸੱਪ ਦੇ ਵੱਢੇ ਹੋਏ ਸਿਰ ਨੇ ਡਸ ਲਿਆ। ਸੱਪ ਦੇ ਮਰਨ ਦੇ ਕਈ ਘੰਟੇ ਬਾਅਦ ਉਸ ਦਾ ਸਿਰ ਜ਼ਿੰਦਾ ਰਹਿੰਦਾ ਹੈ ਅਤੇ ਡਸ ਸਕਦਾ ਹੈ।
ਜੈਨੀਫਰ ਨੇ ਦੱਸਿਆ ਕਿ ਸੱਪ ਦੇ ਡਸਣ ਦੇ ਤੁਰੰਤ ਬਾਅਦ ਉਨ੍ਹਾਂ ਦੇ ਪਤੀ ਨੂੰ ਜ਼ਹਿਰ ਚੜ੍ਹ ਗਿਆ। ਇਸ ਤੋਂ ਬਾਅਦ ਕੋਪਰਸ ਕ੍ਰਿਪਟੀ ਸਥਿਤ ਉਨ੍ਹਾਂ ਦੇ ਘਰ ਤੋਂ ਏਅਰਲਿਫਟ ਕਰਕੇ ਹਸਪਤਾਲ ਲੈ ਜਾਇਆ ਗਿਆ । ਇੱਕ ਹਫ਼ਤੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਹੁਣ ਉਹ ਖ਼ਤਰੇ ਤੋਂ ਬਾਹਰ ਹਨ। ਹਾਲਾਂਕਿ ਉਨ੍ਹਾਂ ਦੀ ਕਿਡਨੀ ਵਿਚ ਥੋੜ੍ਹੀ ਦਿੱਕਤ ਹੈ।
ਯੂਨੀਵਰਸਿਟੀ ਆਫ਼ ਐਰਿਜ਼ੋਨਾ ਵਿਚ ਡਾਕਟਰ ਲੇਸਲੀ ਕਹਿੰਦੇ ਹਨ ਕਿ ਸੱਪਾਂ ਨੂੰ ਮਾਰਨ, ਖ਼ਾਸ ਕਰਕੇ ਉਨ੍ਹਾਂ ਦਾ ਸਿਰ ਵੱਢ ਦੇਣਾ ਸਹੀ ਨਹੀਂ ਹੈ। ਉਨ੍ਹਾਂ ਮੁਤਾਬਕ ਸੱਪ ਨੂੰ ਵੱਢ ਦੇਣਾ ਕਰੂਰਤਾ ਹੈ। ਨਾਲ ਹੀ Îਇਹ ਤੁਹਾਡੇ ਲਈ ਵੀ ਖਤਰਨਾਕ ਹੋ ਸਕਦਾ ਹੈ ਕਿਉਂਕਿ ਜਦ ਆਪ ਸੱਪ ਨੂੰ ਵੱਢਣ ਤੋਂ ਬਾਅਦ ਉਸ ਦੇ ਟੁਕੜੇ ਚੁੱਕਦੇ ਹਨ ਤਾਂ ਆਪ ਉਸ ਦੇ ਜ਼ਹਿਰ ਦੇ ਸੰਪਰਕ ਵਿਚ ਆ ਸਕਦੇ ਹਨ।

ਹੋਰ ਖਬਰਾਂ »