ਨਵੀਂ ਦਿੱਲੀ, 13 ਜੂਨ (ਹ.ਬ.) : ਪਾਕਿਸਤਾਨ  ਤੋਂ ਭਾਰਤ  ਦੇ ਖ਼ਿਲਾਫ਼  ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਜੈਸ਼ ਏ ਮੁਹੰਮਦ ਦੇ ਅੱਤਵਾਦੀ ਆਸ਼ਿਕ ਬਾਬਾ ਨੇ ਸੰਗਠਨ ਦੇ ਨਾਪਾਕ ਇਰਾਦਿਆਂ ਦਾ ਖੁਲਾਸਾ ਕੀਤਾ ਹੈ। ਸ੍ਰੀਨਗਰ ਵਿਚ ਅੱਤਵਾਦੀ ਸਰਗਰਮੀਆਂ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਆਸ਼ਿਕ ਬਾਬਾ ਨੇ Îਇਹ ਵੀ ਦਾਅਵਾ ਕੀਤਾ ਹੈ ਕਿ 2017 ਵਿਚ ਪੁਲਵਾਮਾ ਪੁਲਿਸ ਲਾਈਨ 'ਤੇ ਹੋਇਆ ਅੱਤਵਾਦੀ ਹਮਲਾ ਜੈਸ਼ ਦੇ ਕਸ਼ਮੀਰ ਕਮਾਂਡਰ ਮੁਫਕੀ ਵਕਾਸ ਦੀ ਅਗਵਾਈ ਵਿਚ ਹੋਇਆ ਸੀ। ਇਸ ਅੱਤਵਾਦੀ ਹਮਲੇ ਵਿਚ 8 ਜਵਾਨ ਸ਼ਹੀਦ ਹੋਏ ਸੀ। ਆਸ਼ਿਕ ਬਾਬਾ ਕੋਲੋਂ ਪੁਛਗਿੱਛ ਵਿਚ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਜੈਸ਼, ਲਸ਼ਕਰ ਅਤੇ ਹਿਜ਼ਬੁਲ ਜਿਹੇ ਅੱਤਵਾਦੀ ਸੰਗਠਲ ਇਕੱਠੇ ਮਿਲ ਕੇ ਭਾਰਤ ਦੇ ਖ਼ਿਲਾਫ਼ ਸਾਜਿਸ਼ ਨੂੰ ਅੰਜਾਮ ਦੇ ਰਹੇ ਹਨ।
ਨਗਰੋਟਾ ਸੈਨਾ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਵਿਚ ਆਸ਼ਿਕ ਬਾਬਾ ਦੀ ਕਥਿਤ ਭੂਮਿਕਾ ਨੂੰ ਲੈ ਕੇ ਉਸ ਕੋਲੋਂ ਹੋਈ ਪੁਛਗਿੱਛ ਵਿਚ ਜੈਸ਼ ਦੀ ਅੱਤਵਾਦੀ ਯੋਜਨਾ ਦੀ ਵੀ ਜਾਣਕਾਰੀ ਹਾਸਲ ਹੋਈ ਹੈ। ਸੂਤਰਾਂ ਮੁਤਾਬਕ ਆਸ਼ਿਕ ਬਾਬਾ ਉਨ੍ਹਾਂ ਦੇ ਲਈ ਕਾਫੀ ਖ਼ਾਸ ਹੈ ਕਿਉਂਕਿ ਉਹ ਪਾਕਿਸਤਾਨ ਵਿਚ ਨਾ ਸਿਰਫ ਜੈਸ਼ ਦੇ ਅੱਤਵਾਦੀ ਕੈਂਪਾਂ ਵਿਚ ਰਹਿ ਚੁੱਕਾ ਹੈ ਬਲਕਿ ਸੰਗਠਨ ਦੇ ਚੀਫ਼ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਅੱਤਵਾਦੀਆਂ ਨੂੰ ਵੀ ਮਿਲ ਚੁੱਕਾ ਹੈ। ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਆਸ਼ਿਕ ਬਾਬਾ ਇਨ੍ਹਾਂ ਜੇਹਾਦੀ ਨੇਤਾਵਾਂ ਦੀ ਸਰਗਰਮੀਆਂ ਦੀ ਜਾਣਕਾਰੀ ਦੇ ਸਕਦਾ ਹੈ। ਆਸ਼ਿਕ ਬਾਬਾ ਨੇ ਦਾਅਵਾ ਕੀਤਾ ਕਿ ਜੈਸ਼ ਖੈਬਰ ਪਖਤੂਨਖਵਾ ਸੂਬੇ ਦੇ ਮਨਸ਼ੇਰਾ ਵਿਚ ਅੱਤਵਾਦੀ ਕੈਂਪ ਚਲਾ ਰਿਹਾ ਹੈ। ਇਹ ਜਗ੍ਹਾ ਲਸ਼ਕਰ ਏ ਤਾਇਬਾ ਅਤੇ ਹਿਜ਼ਬੁਲ ਮੁਜਾਹਿਦਾਂ ਦੇ ਕੈਂਪਾਂ ਦੇ ਕੋਲ ਹੀ ਹੈ। ਇਹ ਤਿੰਨੋਂ ਭਾਰਤ ਵਿਰੋਧੀ ਸੰਗਠਨ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ। ਪੁਲਵਾਮਾ ਹਮਲਾ ਇਸ ਗੱਲ ਦਾ ਸਬੂਤ ਹੈ ਕਿ ਜੈਸ਼ ਅੱਤਵਾਦੀ ਵਾਰਦਾਤਾਂ ਵਿਚ ਕਿਸ ਤਰ੍ਹਾਂ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇੱਕ ਸੂਤਰ ਨੇ ਦਾਅਵਾ  ਕੀਤਾ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਇਨ੍ਹਾਂ ਅੱਤਵਾਦੀਆਂ ਨੂੰ ਕਸ਼ਮੀਰ ਵਿਚ ਵਾੜਨ, ਉਨ੍ਹਾਂ ਮਦਦ ਉਪਲਬਧ ਕਰਾਉਣ, ਟਾਰਗੈਟਸ ਦੀ ਪਛਾਣ ਕਰਾਉਣ ਅਤੇ ਉਨ੍ਹਾਂ ਹਮਲੇ ਦੀ ਜਗ੍ਹਾ  ਤੱਕ ਪਹੁੰਚਾਉਣ ਲਈ ਆਸ਼ਿਕ ਬਾਬਾ ਨੂੰ ਗਲਫ਼ ਦੇਸ਼ਾਂ ਤੋਂ ਕਾਫੀ ਪੈਸਾ ਮਿਲਦਾ ਸੀ।

ਹੋਰ ਖਬਰਾਂ »