ਲੰਡਨ, 16 ਜੂਨ (ਹ.ਬ.) : ਅਪਣੀ ਪਤਨੀ ਦੇ ਪੈਰਾਸ਼ੂਟ ਵਿਚ ਗੜਬੜੀ ਕਰਕੇ ਉਸ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਬਰਤਾਨਵੀ ਥਲ ਸੈਨਾ ਦੇ Îਇਕ ਸਾਬਕਾ ਸਾਰਜੈਂਟ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਰਜੈਂਟ ਸਿਲਰਸ ਨੂੰ ਹੱਤਿਆ ਦੇ ਦੋ ਦੋਸ਼ਾਂ ਨੂੰ ਲੈ ਕੇ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਵਿਕਟੋਰੀਆ ਸਿਲਰਸ ਅਪ੍ਰੈਲ 2015 ਵਿਚ ਚਾਰ ਹਜ਼ਾਰ ਫੁੱਟ ਦੀ ਉਚਾਈ ਤੋਂ ਇਕ ਖੇਤ ਵਿਚ ਡਿੱਗੀ ਸੀ, ਜਿਸ ਦੀ ਕੁਝ ਸਮਾਂ ਪਹਿਲਾਂ ਬੁਆਈ ਹੋਈ ਸੀ। ਇਸ ਘਟਨਾ ਵਿਚ ਉਸ ਦੀ ਜਾਨ ਜਾਂਦੇ ਜਾਂਦੇ ਬਚੀ ਸੀ। ਵਕੀਲਾਂ ਨੇ ਕਿਹਾ ਕਿ 38 ਸਾਲਾ ਪਤੀ ਕਰਜ਼ੇ ਵਿਚ ਡੁੱਬਿਆ ਸੀ। ਉਹ ਇਸ ਦਾ ਭੁਗਤਾ ਕਰਨ ਅਤੇ ਅਪਣੀ ਪ੍ਰੇਮਿਕਾ ਦੇ ਨਾਲ ਨਵਾਂ ਜੀਵਨ ਸ਼ੁਰੂ ਕਰਨ ਦੇ ਲਈ ਅਪਣੀ ਪਤਨੀ ਦੀ ਬੀਮਾ ਰਕਮ ਹਾਸਲ ਕਰਨੀ ਚਾਹੁੰਦਾ ਸੀ। ਦੱਖਣੀ ਇੰਗਲੈਂਡ ਸਥਿਤ ਵਿੰਸੈਸਟਰ ਕਰਾਊਨ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਹ 18 ਸਾਲ ਤੱਕ ਪੈਰੋਲ ਨਹੀਂ ਲੈ ਸਕੇਗਾ। 

ਹੋਰ ਖਬਰਾਂ »