ਛੇ ਕਿਲੋਗ੍ਰਾਮ ਅਫ਼ੀਮ ਅਤੇ ਪੰਜ ਕਿਲੋਗ੍ਰਾਮ ਕੈਟਾਮਾਈਨ ਬਰਾਮਦ

ਚੰਡੀਗੜ•, 17 ਜੂਨ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਤੋਂ ਕੈਨੇਡਾ ਤੱਕ ਹੋ ਰਹੀ ਨਸ਼ਾ ਤਸਕਰੀ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਕੈਨੇਡੀਅਨ ਨਾਗਰਿਕ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਾ ਤਸਕਰਾਂ ਵੱਲੋਂ ਕੈਨੇਡਾ ਵਿਚ ਨਸ਼ੀਲੇ ਪਦਾਰਥ ਭੇਜਣ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ। ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੌਰਾਨ ਤਕਰੀਬਨ ਪੰਜ ਕਿੱਲੋਗ੍ਰਾਮ ਕੈਟਾਮਾਈਨ ਤੇ ਛੇ ਕਿੱਲੋਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ ਹੈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਸਿਟੀਜ਼ਨ ਦਵਿੰਦਰ ਸਿੰਘ ਦੇਵ ਤੇ ਕਮਲਜੀਤ ਸਿੰਘ ਚੌਹਾਨ ਨਸ਼ਾ ਤਸਕਰੀ ਦੇ ਮਾਸਟਰਮਾਈਂਡ ਹਨ। ਪੁਲਿਸ ਨੇ ਦੇਵ ਸਮੇਤ ਅਜੀਤ ਸਿੰਘ, ਤਰਲੋਚਨ ਸਿੰਘ, ਹਰਜਿੰਦਰ ਸਿੰਘ ਤੇ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਹੋਰ ਖਬਰਾਂ »