ਚੰਡੀਗੜ੍ਹ, 18 ਜੂਨ (ਹ.ਬ.) : ਚੰਡੀਗੜ੍ਹ ਸੈਕਟਰ 18ਸੀ ਦੇ ਪਾਰਕ ਵਿਚ ਓਪਨ ਜਿਮ ਦੇ ਕੋਲ ਖੇਡ ਰਹੇ ਚਾਰ ਭਰਾ-ਭੈਣਾਂ 'ਤੇ 5 ਕੁੱਤਿਆਂ ਨੇ ਹਮਲਾ ਕਰ ਦਿੱਤਾ। ਵੱਡੇ ਹੋਣ ਦੇ ਕਾਰਨ ਤਿੰਨ ਬੱਚੇ ਤਾਂ ਭੱਜਣ ਵਿਚ ਕਾਮਯਾਬ ਹੋ ਗਏ ਲੇਕਿਨ ਡੇਢ ਸਾਲ ਦਾ ਆਯੂਸ਼ ਭੱਜ ਨਹੀਂ ਸਕਿਆ ਅਤੇ ਕੁੱਤਿਆਂ ਦੇ ਵਿਚ ਫਸ ਗਿਆ। ਉਹ ਜ਼ਮੀਨ 'ਤੇ ਡਿੱਗਿਆ ਤਾਂ ਪੰਜ ਕੁੱਤੇ ਉਸ 'ਤੇ ਟੁੱਟ ਪਏ। ਬੱਚੇ ਦੇ ਜਿਸਮ 'ਤੇ 93 ਜਗ੍ਹਾ ਜ਼ਹਿਰੀਲੇ ਦੰਦ  ਮਾਰੇ। ਬੱਚੇ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚਿਆ। ਕਰੀਬ 85 ਸੈਕੰਡ ਤੱਕ  ਉਹ ਮਾਸ ਨੋਚਦੇ ਰਹੇ ਅਤੇ ਖਾਂਦੇ ਰਹੇ। ਸਿਰ, ਖੋਪੜੀ ਦੇ ਵਾਲ ਤੱਕ ਉਖਾੜ ਦਿੱਤੇ। ਤੜਫਦੇ ਹੋਏ ਮਾਸੂਮ ਨੂੰ ਜਦੋਂ ਆਸ ਪਾਸ ਦੇ ਲੋਕਾਂ ਨੇ ਦੇਖਿਆ ਤਾਂ ਪੱਥਰ ਮਾਰ ਕੇ ਕੁੱਤਿਆਂ ਨੂੰ ਭਜਾਇਆ। ਬੱਚਾ ਬੇਹੋਸ਼ ਹੋ ਚੁੱਕਾ ਸੀ। ਪੁਲਿਸ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 

ਹੋਰ ਖਬਰਾਂ »