ਸੋਸ਼ਲ ਮੀਡੀਆ 'ਤੇ ਖੁਲ੍ਹੀ ਚੁਣੌਤੀ ਦੇ ਰਹੇ ਹਨ ਗੈਂਗਸਟਰ

ਚੰਡੀਗੜ੍ਹ, 20 ਜੂਨ (ਹ.ਬ.) : ਪੰਜਾਬ ਵਿਚ ਗੈਂਗਸਟਰਾ 'ਤੇ ਕਾਬੂ ਪਾਉਣ ਦੇ ਪੰਜਾਬ ਪੁਲਿਸ ਦੇ ਦਾਅਵਿਆਂ ਦੀ ਹਵਾ ਨਿਕਲਦੀ ਦਿਖਾਈ ਦੇ ਰਹੀ ਹੈ। ਜਨਵਰੀ ਮਹੀਨੇ ਵਿਚ ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਹੁਣ ਤੱਕ ਕਿਸੇ ਵੀ ਹੋਰ ਗੈਂਗਸਟਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਵਿਚ ਰਾਮਪੁਰਾ ਫੂਲ ਵਿਚ ਇਕ ਵਿਅਕਤੀ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਬੁੱਢਾ ਦੁਆਰਾ ਫੇਸਬੁੱਕ 'ਤੇ ਕੀਤਾ ਗਿਆ ਹੱਤਿਆ ਦਾ ਕਬੂਲਨਾਮਾ, ਰਾਜ ਪੁਲਿਸ ਦੇ ਉਸ  ਦਾਅਵੇ ਨੂੰ ਝੂਠਲਾ ਰਿਹਾ ਹੈ ਕਿ ਗੈਂਗਸਟਰਾਂ ਦੀ ਸੋਸ਼ਲ ਮੀਡੀਆ 'ਤੇ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ 13 ਫਰਵਰੀ ਨੂੰ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਵਧ ਰਹੀ ਧਮਕੀਆਂ ਨਾਲ ਨਿਪਟਣ ਦੇ ਲਈ ਸੋਸ਼ਲ ਮੀਡੀਆ 'ਤੇ ਅਪਣਾ ਖਾਤਾ ਖੋਲ੍ਹ ਕੇ ਜਵਾਬੀ ਕਾਰਾਈ ਦੇ ਲਈ ਤਿਆਰੀ ਕਰ ਲਈ ਹੈ। ਪੰਜਾਬ ਪੁਲਿਸ ਨੇ ਫੇਸਬੁੱਕ ਪੇਜ, ਪੁਲਿਸ ਦੇ ਟਵਿਟਰ ਅਕਾਊਂਟ ਹੈਂਡਲ, ਡੀਜੀਪੀ ਦੇ ਟਵਿਟਰ ਅਕਾਊਂਟ ਅਤੇ ਯੂ ਟਿਊਬ  ਚੈਨਲ ਰਾਹੀਂ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਖਾਤਾ ਖੋਲ੍ਹਿਆ ਸੀ। ਇਹ ਉਮੀਦ ਕੀਤੀ ਗਈ ਸੀ ਕਿ ਪੁਲਿਸ ਦੇ ਸੋਸ਼ਲ ਮੀਡੀਆ 'ਤੇ ਸਰਗਰਮ ਹੋਣ ਕਾਰਨ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਵਲੋਂ ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਬਦਜ਼ੁਬਾਨੀ 'ਤੇ ਲਗਾਮ ਲੱਗ ਸਕੇਗੀ। ਲੇਕਿਨ ਉਮੀਦ ਦੇ ਅਨੁਸਾਰ ਨਤੀਜੇ ਨਹੀਂ ਮਿਲ ਸਕੇ।ਹਾਲ ਹੀ ਵਿਚ ਮੁੱਖ ਮੰਤਰੀ ਕੈਪਟਲ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਗੈਂਗਸਟਰਾਂ ਦੇ ਸਫਾਏ ਦੇ ਲਈ ਖੁਲ੍ਹੇ ਅਧਿਕਾਰ ਦਿੱਤੇ ਫੇਰ ਵੀ ਰਾਜ ਪੁਲਿਸ ਅਜੇ ਕਿਸੇ ਗੈਂਗਸਟਰ ਨੂੰ ਫੜ ਨਹੀਂ ਸਕੀ ਹੈ। ਰਾਮਪੁਰਾ ਫੂਲ ਦੇ ਪੋਲਟਰੀ ਫਾਰਮ ਮਾਲਕ ਦੀ ਹੱਤਿਆ ਸੁਖਪ੍ਰੀਤ ਬੁੱਢਾ ਨੇ ਪੁਲਿਸ ਦਾ ਮੁਖ਼ਬਰੀ ਹੋਣ ਦੇ ਸ਼ੱਕ ਵਿਚ ਕਰ ਦਿੱਤੀ।  ਪੁਲਿਸ ਨੂੰ ਇਸ ਹੱਤਿਆ ਦੀ ਗੁੱਥੀ ਸੁਲਝਾਉਣ ਵਿਚ ਸ਼ਾਇਦ ਕੁਝ ਹੋਰ ਸਮਾਂ ਲੱਗਦਾ, ਜੇਕਰ ਸੁਖਪ੍ਰੀਤ ਬੁੱਢਾ ਨੇ ਫੇਸਬੁੱਕ 'ਤੇ ਹੱਤਿਆ ਦੀ ਜ਼ਿੰਮੇਵਾਰੀ ਨਾ ਲਈ ਹੁੰਦੀ। ਖ਼ਾਸ ਗੱਲ ਇਹ ਵੀ ਹੈ ਕਿ ਪੁਲਿਸ ਮੁਖ਼ਬਰ ਦੀ ਹੱਤਿਆ ਕਰਕੇ ਗੈਂਗਸਟਰ ਬੁੱਢਾ ਸਿੱਧੇ ਤੌਰ 'ਤੇ ਰਾਜ ਪੁਲਿਸ 'ਤੇ ਹੀ  ਹਮਲਾ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਬੁੱਢਾ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਦਾ ਦਾਅਵਾ ਕੀਤਾ  ਜਾ ਰਿਹਾ ਹੈ। 30 ਮਈ ਨੂੰ ਹਨੂਮਾਨਗੜ੍ਹ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸੀਨੀਅਰ ਪੁਲਿਸ ਅਫ਼ਸਰਾਂ ਦੀ ਅੰਤਰਰਾਜੀ ਤਾਲਮੇਲ  ਬੈਠਕ ਹੋਈ ਜਿਸ ਵਿਚ ਤਿੰਨਾਂ ਰਾਜਾਂ ਦੇ ਵਿਚ ਅਪਰਾਧੀਆਂ 'ਤੇ ਸਾਂਝਾ ਦਬਾਅ ਬਣਾਉਣ ਦੀ ਰਣਨੀਤੀ ਬਣਾਈ ਗਈ।

ਹੋਰ ਖਬਰਾਂ »

ਚੰਡੀਗੜ