ਨੌਟਿੰਘਮ, 20 ਜੂਨ (ਹ.ਬ.) : ਇੰਗਲੈਂਡ ਨੇ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਡਾ ਟੀਮ ਸਕੋਰ ਬਣਾਉਣ ਦਾ ਅਪਣਾ ਹੀ ਵਰਲਡ  ਰਿਕਾਰਡ ਤੋੜ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ ਤੀਜੇ ਵਨਡੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿਚ ਛੇ ਵਿਕਟਾਂ 'ਤੇ 481 ਦੌੜਾਂ ਬਣਾਈਆਂ। ਪਿਛਲੇ ਰਿਕਾਰਡ ਤਿੰਨ ਵਿਕਟਾਂ 'ਤੇ 444 ਦੌੜਾਂ ਦਾ ਸੀ। ਇੰਗਲੈਂਡ ਨੇ ਉਹ ਸਕੋਰ 30 ਅਗਸਤ 2016 ਨੂੰ ਪਾਕਿਸਤਾਨ ਦੇ ਖ਼ਿਲਾਫ਼ ਨੌਟਿੰਘਮ ਵਿਚ ਹੀ ਬਣਾਇਆ ਸੀ। ਆਸਟ੍ਰੇਲੀਆਈ ਟੀਮ ਸੋਮਵਾਰ ਨੂੰ ਹੀ ਆਈਸੀਸੀ ਵਨਡੇ ਰੈਕਿੰਗ ਵਿਚ ਛੇਵੇਂ ਨੰਬਰ 'ਤੇ ਖਿਸਕ ਗਈ ਸੀ। ਇਹ ਪਿਛਲੇ 34 ਸਾਲ ਵਿਚ  ਕੰਗਾਰੂਆਂ ਦੀ ਸਭ ਤੋਂ ਕਮਜ਼ੋਰ ਰੈਂਕਿੰਗ ਹੈ।
ਇੰਗਲੈਂਡ ਵਲੋਂ ਓਪਨਰ ਜੌਨੀ ਬੇਅਰਸਟੋ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨ ਉਤਰੇ  ਅਲੈਕਸ ਹੇਲਸ ਨੇ ਸ਼ੈਂਕਡੇ ਦੀ ਪਾਰੀ ਖੇਡੀ।  ਬੇਅਰਸਟੋ ਨੇ ਨੇ 92 ਗੇਂਦਾਂ 'ਤੇ 15 ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 139 ਦੌੜਾਂ ਬਣਾਈਆਂ। ਹੇਲਸ ਨੇ 92 ਗੇਂਦਾਂ ਦੀ ਪਾਰੀ ਵਿਚ 147 ਦੌੜਾਂ ਬਣਾਈਆਂ। ਇਸ ਵਿਚ 16 ਚੌਕੇ ਅਤੇ ਪੰਜ ਛੱਕੇ ਸ਼ਾਮਲ ਰਹੇ। ਬੇਅਰਸਟੋ ਅਤੇ ਹੇਲਸ ਤੋਂ ਇਲਾਵਾ ਜੇਸਨ ਰਾਏ ਅਤੇ ਕਪਤਾਨ ਇਓਨ ਮੋਰਗਨ ਨੇ ਵੀ ਤੇਜ਼ ਪਾਰੀਆਂ ਖੇਡੀਆਂ। ਰਾਏ ਨੇ 61 ਗੇਂਦਾਂ 'ਤੇ ਸੱਤ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ। ਮੋਰਗਨ ਨੇ 30 ਗੇਂਦਾਂ 'ਤੇ 67 ਦੌੜਾਂ ਬਣਾਈਆਂ। ਇਸ ਵਿਚ ਤਿੰਨ ਚੌਕੇ ਅਤੇ ਛੇ ਛੱਕੇ ਸ਼ਾਮਲ ਰਹੇ। ਆਸਟ੍ਰੇਲੀਆਈ ਗੇਂਦਬਾਜ਼ ਐਂਡਰਿਊ ਟਾਈ ਬਹੁਤ ਮਹਿੰਗੇ ਰਹੇ। ਉਨ੍ਹਾਂ ਨੇ 9 ਓਵਰਾਂ ਵਿਚ 100 ਦੌੜਾਂ ਦਿੱਤੀਆਂ।  ਝਾਈਨ ਰਿਚਰਡਸਨ ਨੇ ਦਸ ਓਵਰਾਂ ਵਿਚ 92 ਦੌੜਾ ਦੇ ਕੇ ਤਿੰਨ ਵਿਕਟ ਲਏ।
 

ਹੋਰ ਖਬਰਾਂ »

ਹਮਦਰਦ ਟੀ.ਵੀ.