ਨਵੀਂ ਦਿੱਲੀ, 27 ਜੂਨ (ਵਿਸ਼ੇਸ਼ ਪ੍ਰਤੀਨਿਧ) : ਇਕ ਕੈਨੇਡੀਅਨ ਮਹਿਲਾ ਨਾਲ ਦੱਖਣੀ ਦਿੱਲੀ ਦੇ ਹੌਜ਼ ਖ਼ਾਸ ਇਲਾਕੇ ਵਿਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਅਭਿਸ਼ੇਕ ਵਜੋਂ ਕੀਤੀ ਹੈ ਜੋ ਹੌਜ਼ ਖ਼ਾਸ ਦੇ ਇਕ ਪੱਬ ਵਿਚ ਹੋਈ ਮੁਲਾਕਾਤ ਦੌਰਾਨ ਕੈਨੇਡੀਅਨ ਮਹਿਲਾ ਦਾ ਦੋਸਤ ਬਣ ਗਿਆ ਸੀ। ਪੁਲਿਸ ਨੇ ਦੱਸਿਆ ਕਿ ਦੋਸਤੀ ਵਧਾਉਣ ਪਿੱਛੋਂ ਅਭਿਸ਼ੇਕ ਨੇ ਕੈਨੇਡੀਅਲ ਮਹਿਲਾ ਨੂੰ ਆਪਣੇ ਟਿਕਾਣੇ 'ਤੇ ਆਉਣ ਦਾ ਸੱਦਾ ਦਿਤਾ। ਮਹਿਲਾ ਨੂੰ ਅਭਿਸ਼ੇਕ ਦੀ ਨੀਅਤ 'ਤੇ ਬਿਲਕੁਲ ਵੀ ਸ਼ੱਕ ਨਾ ਹੋਇਆ ਅਤੇ ਉਹ ਦੱਸੇ ਪਤੇ 'ਤੇ ਪੁੱਜ ਗਈ ਜਿਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ।

ਹੋਰ ਖਬਰਾਂ »