ਔਟਵਾ, 30 ਜੂਨ (ਹ.ਬ.) : ਚੀਨ ਤੋਂ ਬਾਅਦ ਹੁਣ ਕੈਨੇਡਾ ਦੇ ਨਾਲ ਅਮਰੀਕਾ ਦਾ ਟਰੇਡ ਵਾਰ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਕੈਨੇਡਾ ਦੇ ਖ਼ਿਲਾਫ਼ ਜਵਾਬੀ ਕਾਰਵਾਈ ਕਰਦੇ ਹੋਏ ਉਸ ਦੇ 12.6 ਅਰਬ ਡਾਲਰ ਦੇ ਉਤਪਾਦਾਂ 'ਤੇ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਸੰਤਰੇ ਦਾ ਰਸ ਅਤੇ ਕੈਚਪ ਜਿਹੇ ਉਤਪਾਦ ਸ਼ਾਮਲ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀ ਸੰਘ, ਕੈਨੇਡਾ ਅਤੇ ਮੈਕਸਿਕੋ ਤੋਂ ਦਰਾਮਦ ਸਟੀਲ 'ਤੇ 25 ਪ੍ਰਤੀਸ਼ਤ ਅਤੇ ਐਲਿਊਮੀਨੀਅਮ  'ਤੇ ਦਸ ਪ੍ਰਤੀਸ਼ਤ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਹ ਟੈਕਸ ਇਕ ਜੁਲਾਈ ਤੋਂ ਲਾਗੂ ਹੋਣਗੇ। ਇਸ ਤੋਂ ਇਲਾਵਾ ਕੈਨੇਡਾ ਨੇ ਅਪਣੇ ਸਟੀਲ ਅਤੇ ਐਲਿਊਮੀਨੀਅਮ ਉਦਯੋਗ ਦੇ ਲਈ ਦੋ ਅਰਬ ਕੈਨੇਡੀਅਨ ਡਾਲਰ ਦੀ ਮਦਦ ਦਾ ਵੀ ਐਲਾਨ  ਕੀਤਾ ਹੈ। ਅਮਰੀਕੀ ਟੈਕਸ ਨਾਲ ਇਨ੍ਹਾਂ ਉਦਯੋਗਾਂ ਨੂੰ ਕੁਝ ਰਾਹਤ ਦੇਣ ਦੇ ਲਈ ਕੈਨੇਡਾ ਨੇ ਇਹ ਕਦਮ ਚੁੱਕਿਆ ਹੈ। ਅਮਰੀਕਾ ਦੇ ਖ਼ਿਲਾਫ਼ ਕੈਨੇਡਾ ਦੀ ਜਵਾਬੀ ਕਾਰਵਾਈ ਕਾਰਨ ਵਿਸ਼ਵ ਵਿਚ ਟਰੇਡ  ਵਾਰ ਤੇਜ਼ ਹੋਵੇਗੀ।
ਇਸ ਤੋਂ ਅਮਰੀਕਾ ਨੇ ਸਟੀਲ 'ਤੇ 25 ਪ੍ਰਤੀਸ਼ਤ ਅਤੇ ਐਲਿਊਮੀਨੀਅਮ 'ਤੇ 15 ਪ੍ਰਤੀਸ਼ਤ ਟੈਕਸ ਚੀਨ ਨੂੰ ਟਾਰਗੈਟ ਕਰਕੇ ਲਗਾਇਆ ਗਿਆ ਸੀ ਲੇਕਿਨ ਹੁਣ ਅਜਿਹਾ ਲੱਗਦਾ ਹੈ ਕਿ ਇਸ ਨਾਲ ਅਮਰੀਕਾ ਦੇ ਸਹਿਯੋਗੀ ਦੇਸ਼ ਵੀ ਪ੍ਰਭਾਵਤ ਹੋ ਰਹੇ ਹਨ। ਕਾਰੋਬਾਰ ਦੀ ਲੜਾਈ ਦੋ ਦੇਸ਼ਾਂ ਵਿਚ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਦੇਸ਼ ਕਿਸੇ ਦੇਸ਼ ਤੋਂ ਆਉਣ ਵਾਲੇ ਸਮਾਨ 'ਤੇ ਟੈਰਿਫ ਡਿਊਟੀ ਵਧਾਉਂਦਾ ਹੈ। ਇਸ ਦੇ ਜਵਾਬ ਵਿਚ ਸਾਹਮਣੇ ਵਾਲਾ ਦੇਸ਼ ਵੀ ਇਸੇ ਤਰ੍ਹਾਂ ਡਿਊਟੀ ਵਧਾਉਣ ਲੱਗਦਾ ਹੈ। ਜ਼ਿਆਦਾਤਰ ਸਮੇਂ 'ਤੇ ਦੁਨੀਆ ਦਾ ਕੋਈ ਵੀ ਦੇਸ਼ ਇਹ ਕਦਮ ਤਦ ਚੁੱਕਦਾ ਹੈ  ਜਦ ਉਹ ਅਪਣੀ ਘਰੇਲੂ ਇੰਡਸਟਰੀ ਅਤੇ ਕੰਪਨੀਆਂ ਦਾ ਸੰਰਕਸ਼ਣ ਕਰਨ ਲਈ ਕਦਮ ਚੁੱਕਦਾ ਹੈ। ਇਸ ਟਰੇਡ ਵਾਰ ਦਾ ਅਸਰ ਹੌਲੀ ਹੌਲੀ ਪੂਰੀ ਦੁਨੀਆ 'ਤੇ ਦਿਖਣ ਲੱਗਦਾ ਹੈ। ਇਸੇ ਕਾਰਨ ਵਿਸ਼ਵ ਪੱਧਰ 'ਤੇ ਕਾਰੋਬਾਰ ਨੂੰ ਲੈ ਕੇ ਚਿੰਤਾ ਦਾ ਮਾਹੌਲ ਤਿਆਰ ਹੋ ਜਾਂਦਾ ਹੈ। 

ਹੋਰ ਖਬਰਾਂ »