ਔਸਟਿਨ,  4 ਜੁਲਾਈ, (ਹ.ਬ.) : ਅਮਰੀਕਾ ਵਿਚ 90 ਸਾਲ ਦੇ ਇਕ ਵਿਅਕਤੀ ਨੇ 75 ਸਾਲ ਪਹਿਲਾਂ ਕੀਤੀ ਗਈ ਚੋਰੀ ਦੀ ਲਿਖਤੀ ਮੁਆਫ਼ੀ ਮੰਗੀ ਹੈ। ਇਸ ਗਲਤੀ ਦੇ ਲਈ ਉਨ੍ਹਾਂ ਨੇ ਉਟਾਹ ਸੂਬੇ ਦੇ ਮਿਡਵੇਲ ਦੇ ਪੀਡਬਲਿਊਡੀ ਵਿਭਾਗ ਨੂੰ 50 ਡਾਲਰ ਕਰੀਬ 3500 ਰੁਪਏ ਦਾ ਜੁਰਮਾਨਾ ਵੀ ਦਿੱਤਾ ਹੈ। ਟੈਕਸਾਸ ਦੇ ਨਾਰਥ ਹਿਊਸਟਨ ਵਿਚ ਰਹਿਣ ਵਾਲੇ ਬਜ਼ੁਰਗ ਨੇ ਲਿਖਿਆ ਮੈਂ ਪੈਸੇ ਇਸ ਲਈ ਭੇਜ ਰਿਹਾ ਹਾਂ ਕਿਉਂਕਿ  ਕਈ  ਦਹਾਕੇ ਪਹਿਲਾਂ ਮੈਂ ਸਟਾਪ ਲਿਖਿਆ ਸਾਈਨ ਬੋਰਡ ਚੋਰੀ ਕੀਤਾ ਸੀ। ਜਦ ਮੈਂ ਚੋਰੀ ਕੀਤੀ ਉਸ ਸਮੇਂ ਮੈਂ ਬੱਚਾ ਸੀ। ਜ਼ਿਆਦਾ ਸੋਚ ਨਹੀਂ ਪਾਉਂਦਾ ਸੀ। ਉਸ ਵਕਤ ਦੇ ਲਈ ਮੈਨੂੰ ਮੂਰਖ ਕਹਿਣਾ ਜ਼ਿਆਦਾ ਸਹੀ ਹੋਵੇਗਾ। ਹੁਣ ਮੈਂ ਪਹਿਲਾਂ ਦੀ ਕੀਤੀਆਂ ਸਾਰੀਆਂ ਗਲਤੀਆਂ ਸੁਧਾਰਨਾ ਚਾਹੁੰਦਾ ਹਾਂ।  ਮੈਂ ਚਾਹੁੰਦਾ ਹਾਂ ਕਿ ਭਗਵਾਨ ਮੈਨੂੰ ਮੁਆਫ਼ ਕਰ ਦੇਵੇ। ਬਜ਼ੁਰਗ ਵਲੋਂ ਭੇਜੇ ਗਏ 50 ਡਾਲਰ ਅਤੇ ਮੁਆਫ਼ੀਨਾਮੇ ਤੋਂ ਬਾਅਦ ਅਫ਼ਸਰ ਉਨ੍ਹਾਂ ਸ਼ੁਕਰੀਆ ਕਹਿਣਾ ਚਾਹੁੰਦੇ ਹਨ। ਲੇਕਿਨ ਪੱਤਰ ਵਿਚ ਸ਼ਖਸ ਨੇ ਅਪਣਾ ਪਤਾ ਨਹੀਂ ਲਿਖਿਆ। ਮਿਡਵੇਲ ਦੇ ਮੇਅਰ ਰੌਬਰਟ ਹੇਲ ਸਾਈਨ ਬੋਰਡ ਚੋਰੀ ਦੀ ਘਟਨਾ ਨੂੰ ਕਰੀਬ 75 ਸਾਲ ਪੁਰਾਣਾ ਦੱਸਦੇ ਹਨ। ਉਨ੍ਹਾਂ ਮੁਤਾਬਕ ਉਸ ਵਿਅਕਤੀ ਨੇ 50 ਡਾਲਰ ਤੋਂ ਕਿਤੇ ਜ਼ਿਆਦਾ ਪੈਸਾ ਦੇ ਦਿੱਤਾ ਹੈ। 75 ਸਾਲ ਤੋਂ ਉਹ ਇਕ ਬੋਝ ਨੂੰ ਅਪਣੇ ਮੋਢੇ 'ਤੇ ਚੁੱਕੇ ਹੋਏ ਹਨ। ਮੈਂ ਉਸ ਦਾ ਨਾਂ ਜਾਣਨਾ ਨਹੀਂ ਚਾਹੁੰਦਾ ਹਾਂ। ਲੇਕਿਨ ਉਸ ਨੂੰ ਮੁਆਫ਼ੀ ਮਿਲਣ ਦੇ ਬਾਰੇ ਵਿਚ ਪਤਾ ਲੱਗ ਜਾਵੇ ਤਾਕਿ ਉਹ ਸ਼ਾਂਤੀ ਨਾਲ ਜ਼ਿੰਦਗੀ ਬਿਤਾ ਸਕੇ। ਉਸ ਨੇ ਜਿਹੜੇ ਪੈਸੇ ਭੇਜੇ ਹਨ ਉਸ ਨਾਲ ਸ਼ਹਿਰ ਵਿਚ ਇਕ ਹੋਰ ਸਟਾਪ ਦਾ ਸਾਈਨ ਬੋਰਡ ਲਗਾਇਆ ਜਾਵੇਗਾ।

ਹੋਰ ਖਬਰਾਂ »