ਮਿਸੀਸਾਗਾ, 4 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੀਲ ਰੀਜਨਲ ਪੁਲਿਸ ਨੇ ਮਿਸੀਸਾਗਾ ਵਿੱਚ ਗੋਲੀਬਾਰੀ ਮਾਮਲੇ ਵਿੱਚ ਹੈਮਿਲਟਨ ਦੇ 20 ਸਾਲਾ ਨੌਜਵਾਨ ਆਵੇਸ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਵਿਰੁੱਧ ਕਈ ਹਥਿਆਰਬੰਦ ਅਪਰਾਧਕ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਜਾਣਕਾਰੀ ਮੁਤਾਬਕ 31 ਮਈ 2018 ਨੂੰ ਸ਼ਾਮ ਲਗਭਗ 6:25 ਵਜੇ ਪੀਲ ਰੀਜਨਲ ਪੁਲਿਸ ਨੂੰ ਮਿਸੀਸਾਗਾ ਸ਼ਹਿਰ ਦੇ ਟੈਂਥ ਲਾਈਨ ਵੈਸਟ ਐਂਡ ਥੌਮਸ ਸਟਰੀਟ ਖੇਤਰ ਵਿੱਚ ਗੋਲੀਬਾਰੀ ਹੋਣ ਸਬੰਧੀ ਜਾਣਕਾਰੀ ਮਿਲੀ ਸੀ, ਪਰ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਸੀ। ਹਾਲਾਂਕਿ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਅਤੇ ਨਾ ਹੀ ਕਿਸੇ ਦੇ ਜ਼ਖ਼ਮੀ ਹੋਣ ਸਬੰਧੀ ਕੋਈ ਖ਼ਬਰ ਸੀ।

ਹੋਰ ਖਬਰਾਂ »