ਲਾੜੇ ਨੂੰ ਬੇਹੋਸ਼ ਕਰਕੇ ਨਕਦੀ, ਗਹਿਣੇ ਲੈ ਕੇ ਲਾੜੀ ਫਰਾਰ


ਲੁਧਿਆਣਾ,  6 ਜੁਲਾਈ, (ਹ.ਬ.) : ਡਾਬਾ ਦੇ ਨਿਊ ਸੁੰਦਰ ਨਗਰ ਵਿਚ ਵਿਆਹ ਦੇ ਪੰਜਵੇਂ ਦਿਨ ਲਾੜੇ ਨੂੰ ਬੇਹੋਸ਼ ਕਰਕੇ ਲਾੜੀ ਨਕਦੀ, ਗਹਿਣੇ ਅਤੇ ਹੋਰ ਸਮਾਨ ਲੈ ਕੇ ਭੱਜ ਗਈ। ਵਾਰਦਾਤ ਦੇ ਸਮੇਂ ਪਰਿਵਾਰ  ਦੇ ਹੋਰ ਲੋਕ ਛੱਤ 'ਤੇ ਸੌਂ ਰਹੇ ਸੀ। ਸਵੇਰੇ ਉਠੇ ਤਾਂ ਲਾੜਾ ਬੇਹੋਸ਼ ਮਿਲਿਆ ਤੇ ਲਾੜੀ ਗਾਇਬ ਸੀ। ਲਾੜੇ ਦੇ ਛੋਟੇ ਭਰਾ ਸ਼ਰਣਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਦਾ ਵਿਆਹ 29 ਜੂਨ ਨੂੰ ਅੰਮ੍ਰਿਤਸਰ ਦੇ ਪਿੰਡ ਚਾਟੀ ਦੀ ਰਮਨਦੀਪ ਕੌਰ ਨਾਲ ਹੋਇਆ ਸੀ। 3 ਜੁਲਾਈ ਦੀ ਰਾਤ ਨੂੰ ਉਹ, ਮਾਮਾ ਦਾ ਬੇਟਾ ਅਤੇ ਪਿਤਾ ਛੱਤ 'ਤੇ ਸੌਂ ਗਏ। ਸਵੇਰੇ ਉਠ ਕੇ ਦੇਖਿਆ ਤਾਂ ਮੇਨ ਗੇਟ ਦਾ ਤਾਲਾ ਖੁਲ੍ਹਾ ਸੀ। ਕਮਰੇ ਵਿਚ ਕੁਲਦੀਪ ਬੇਹੋਸ਼ ਪਿਆ ਸੀ ਅਤੇ ਰਮਨਦੀਪ ਗਾਇਬ ਸੀ। ਹੋਸ਼ ਵਿਚ ਆਉਣ 'ਤੇ ਕੁਲਦੀਪ ਨੇ ਦੱਸਿਆ ਕਿ ਰਮਨਦੀਪ ਨੇ ਖਾਣੇ ਤੋਂ ਬਾਅਦ ਉਸ ਨੂੰ ਨਿੰਬੂ ਪਾਣੀ ਦਿੱਤਾ। ਪੀਣ ਤੋਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ ਤੇ ਫੇਰ ਹੋਸ਼ ਨਹੀਂ ਰਿਹਾ।

ਹੋਰ ਖਬਰਾਂ »