ਬਾਗਪਤ,  9 ਜੁਲਾਈ, (ਹ.ਬ.) : ਉਤਰ ਪ੍ਰਦੇਸ਼ ਦੀ ਬਾਗਪਤ  ਜ਼ਿਲ੍ਹਾ ਜੇਲ੍ਹ ਵਿਚ ਅੰਡਰਵਰਲਡ ਡੌਨ ਪ੍ਰੇਮ ਪ੍ਰਕਾਸ਼ ਸਿੰਘ ਉਰਫ  ਮੁੰਨਾ ਬਜਰੰਗੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰਦਾਤ  ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਤੋਂ ਲੈ ਕੇ ਲਖਨਊ ਤੱਕ ਅਧਿਕਾਰੀਆਂ ਵਿਚ ਹਫੜਾ ਦਫੜੀ ਮਚ ਗਈ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਹੱਤਿਆ ਕਾਂਡ ਦੀ ਨਿਆਇਕ ਜਾਂਚ ਦਾ ਆਦੇਸ਼ ਦਿੱਤਾ ਹੈ।  ਏਡੀਜੀ ਜੇਲ੍ਹ ਚੰਦਰਪ੍ਰਕਾਸ਼ ਨੇ ਚਾਰ ਜੇਲ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਬਾਗਪਤ ਜੇਲ੍ਹ ਵਿਚ ਹੀ ਬੰਦ ਗੈਂਗਸਟਰ ਸੁਨੀਲ ਰਾਠੀ ਦੇ ਸ਼ੂਟਰਾਂ 'ਤੇ ਵਾਰਦਾਤ ਦਾ ਸ਼ੱਕ ਹੈ। ਹੱਤਿਆ ਦੀ ਜਾਂਚ ਦੇ ਲਈ ਬਾਗਪਤ ਜੇਲ੍ਹ ਵਿਚ ਇਕ ਜਾਂਚ ਟੀਮ ਵੀ ਪਹੁੰਚ ਗਈ ਹੈ। 
ਇਸ ਵਿਚ ਜੇਲ੍ਹ ਵਿਚ ਮੁੰਨਾ ਬਜਰੰਗੀ ਦੀ ਹੱਤਿਆ ਦੇ ਮਾਮਲੇ ਵਿਚ ਜੁਡੀਸ਼ਲ ਜਾਂਚ ਦੇ ਵੀ ਆਦੇਸ਼ ਦੇ ਦਿੱਤੇ ਗਏ ਹਨ। ਮੁੰਨਾ ਬਜਰੰਗੀ ਦੀ ਪਤਨੀ ਨੇ ਪਹਿਲਾਂ ਹੀ ਜੇਲ੍ਹ ਵਿਚ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਸੀ। ਅਜਿਹੇ ਵਿਚ ਜੇਲ੍ਹ ਦੇ ਅੰਦਰ ਹੀ ਸਨਸਨੀਖੇਜ ਤਰੀਕੇ ਨਾਲ ਹੱÎਤਿਆ ਹੋਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। 
ਮੁੱਖ ਮੰਤਰੀ ਯੋਗੀ ਨੇ ਇਸ ਘਟਨਾ ਦੀ ਨਿਆਇਕ ਜਾਂਚ ਦਾ ਆਦੇਸ਼ ਦਿੰਦੇ ਹੋਏ ਕਿਹਾ ਕਿ ਮੈਂ ਨਿਆਇਕ ਜਾਂਚ ਦੇ ਨਾਲ ਹੀ ਜੇਲ੍ਹਰ ਨੂੰ ਸਸਪੈਂਡ ਕਰਨ ਦੇ ਆਦੇਸ਼ ਦਿੱਤੇ ਹਨ। ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੀ ਵਾਰਦਾਤ ਹੋਣਾ ਗੰਭੀਰ ਮਸਲਾ ਹੈ।   ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਵਾਂਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। 
ਮੁੰਨਾ ਬਜਰੰਗੀ ਦੀ ਹੱਤਿਆ ਦੇ ਪਿੱਛੇ ਯੂਪੀ ਅਤੇ ਉਤਰਾਖੰਡ ਵਿਚ ਸਗਰਰਮ ਸੁਨੀਲ ਰਾਠੀ ਗਿਰੋਹ ਦੇ ਸ਼ੂਟਰਾਂ ਦੇ ਹੱਥ ਦੱਸਿਆ ਜਾ ਰਿਹਾ ਹੈ।  ਮੁੰਨਾ ਬਜੰਰਗੀ ਦੀ ਪਤਨੀ ਸੀਮਾ ਸਿੰਘ ਪਰਿਵਾਰ ਵਾਲਿਆਂ ਦੇ ਨਾਲ  ਮੁੱਖ ਮੰਤਰੀ ਯੋਗੀ ਨੂੰ ਮਿਲਣ ਵਾਲੀ ਹੈ। ਇਕ ਦੇਸ ਦੇ ਮਾਮਲੇ ਵਿਚ ਮੁੰਨਾ ਬਜਰੰਗੀ ਦੀ ਬਾਗਪਤ ਕੋਰਟ ਵਿਚ ਪੇਸ਼ੀ ਹੋਣੀ ਸੀ। ਐਤਵਾਰ ਰਾਤ ਨੂੰ ਹੀ ਮੁੰਨਾ ਬਜਰੰਗੀ ਨੂੰ ਝਾਂਸੀ ਜੇਲ੍ਹ ਤੋਂ ਬਾਗਪਤ ਜੇਲ੍ਹ ਟਰਾਂਸਪਰ ਕੀਤਾ ਗਿਆ ਸੀ। ਸੋਮਵਾਰ ਨੂੰ ਬਾਗਪਤ ਵਿਚ ਰੇਲਵੇ ਨਾਲ ਜੁੜੇ ਇਕ ਮਾਮਲੇ ਵਿਚ ਸੁਣਵਾਈ ਸੀ। ਇਸੇ ਸਬੰਧ ਵਿਚ ਐਤਵਾਰ ਦੀ ਰਾਤ 9 ਵਜੇ ਹੀ ਮੁੰਨਾ ਬਜਰੰਗੀ ਨੂੰ ਬਾਗਪਤ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ।

ਹੋਰ ਖਬਰਾਂ »