ਵਾਸ਼ਿੰਗਟਨ,  9 ਜੁਲਾਈ, (ਹ.ਬ.) : ਹਰ ਕਿਸੇ ਦਾ ਸਪਨਾ ਹੁੰਦਾ ਹੈ Îਇਕ ਵੱਡੀ ਅਤੇ ਸ਼ਾਨਦਾਰ ਕਾਰ ਦਾ, ਜਿਸ ਵਿਚ ਉਹ ਪਰਿਵਾਰ ਦੇ ਨਾਲ ਘੁੰਮ ਸਕੇ।  ਪ੍ਰੰਤੂ ਅੱਜ ਅਸੀਂ ਤੁਹਾਨੂੰ ਜਿਸ ਕਾਰ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਉਹ ਲਿਮੋਜਿਨ ਕਾਰ ਤੁਸੀਂ ਸ਼ਾਇਦ ਨਾ ਤਾਂ ਕਦੇ ਦੇਖੀ ਹੋਵੇਗੀ ਤੇ ਨਾ ਹੀ ਉਸ ਬਾਰੇ ਸੁਣਿਆ ਹੋਵੇਗਾ।
24 ਪਹੀਆਂ ਵਾਲੀ 100 ਮੀਟਰ ਦੀ ਇਸ ਕਾਰ ਵਿਚ ਸਵੀਮਿੰਗ ਪੂਲ ਤੋਂ ਲੈ ਕੇ ਹੈਲੀਪੈਡ ਤੱਕ ਬਣਿਆ ਹੋਇਆ ਸੀ। ਕਾਰ ਵਿਚ ਯਾਤਰੀਆਂ ਦੇ ਆਰਾਮ ਕਰਨ ਦੇ ਲਈ ਇੱਕ ਬਿਸਤਰ ਦੀ ਵੀ ਵਿਵਸਥਾ ਸੀ ਤਾਕਿ ਸਫਰ ਦੌਰਾਨ ਉਹ ਅਰਾਮ ਕਰ ਸਕੇ। ਸਭ ਤੋਂ ਮਜ਼ੇਦਾਰ ਗੱਲ Îਇਹ ਹੈ ਕਿ ਇਸ ਨੂੰ ਅੱਗੇ-ਪਿੱਛੇ ਦੋਵੇਂ ਪਾਸੇ ਤੋਂ ਚਲਾਇਆ ਜਾ ਸਕਦਾ ਸੀ।
ਯਾਨੀ ਇਸ ਵਿਚ ਡਰਾਈਵਰ ਦੇ ਲਈ ਦੋ ਕੈਬਿਨ ਅਤੇ ਦੋ Îਇੰਜਣ ਲੱਗੇ ਸਨ। ਇਸ ਦੀ ਵਜ੍ਹਾ ਕਾਰਨ ਕਾਰ ਨੂੰ ਤੇਜ਼ੀ ਨਾਲ ਚਲਾਉਣ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ ਸੀ। ਪ੍ਰੰਤੂ ਕਾਰ ਨੂੰ ਮੋੜਨਾ ਅਪਣੇ ਆਪ ਵਿਚ ਕਾਫੀ ਮੁਸ਼ਕਲ ਕੰਮ ਹੁੰਦਾ ਸੀ। ਡਰਾਈਵਰ ਅਤੇ ਯਾਤਰੀ ਇਕ ਹੀ ਕਾਰ ਵਿਚ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਗੱਲਬਾਤ ਨਹੀਂ ਕਰ ਸਕਦੇ ਸਨ ਕਿਉਂਕਿ ਕਾਰ ਵਿਚ ਡਰਾਈਵਰ ਦੇ ਲਈ ਅਲੱਗ ਕੈਬਿਨ ਬਣਿਆ ਹੁੰਦਾ ਸੀ। 
ਇਨ੍ਹਾਂ ਸਭ ਖੂਬੀਆਂ ਕਾਰਨ 1980 ਦੇ ਦਹਾਕੇ ਵਿਚ ਇਸ ਕਾਰ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਕਾਰ ਦੇ ਬਾਰੇ ਵਿਚ ਕਿਹਾ ਜਾਂਦਾ ਕਿ ਇਹ ਇੰਨੀ ਲੰਮੀ ਸੀ ਕਿ ਆਪ ਇਸ ਵਿਚ ਮਾਰਨਿੰਗ ਵਾਕ ਵੀ ਕਰ ਸਕਦੇ ਸਨ। ਕਾਰ ਦੇ ਅੰਦਰ ਦਾ ਇੰਟੀਰੀਅਰ ਬੇਹੱਦ ਸ਼ਾਨਦਾਰ ਅਤੇ ਦਿਲ ਨੂੰ ਖੁਸ਼ ਕਰਨ ਵਾਲਾ ਹੋਇਆ ਕਰਦਾ ਸੀ। ਜਿਸ ਨੂੰ ਆਪ ਤਸੀਵਰਾਂ ਵਿਚ ਦੇਖ ਸਕਦੇ ਹਨ।
ਪ੍ਰੰਤੂ ਦੁਨੀਆ ਦੀ ਇਹ ਸਭ ਤੋਂ ਲੰਮੀ ਕਾਰ ਹੁਣ ਕਰੀਬ ਕਰੀਬ ਕਬਾੜ ਬਣ ਚੁੱਕੀ ਹੈ। ਇਸ ਦੇ ਦਰਵਾਜ਼ੇ ਤੇ ਛੱਤ ਟੁੱਟ ਚੁੱਕੀ ਹੈ। ਇਸ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਇਸ ਕਾਰ ਨੂੰ ਰਿਪੇਅਰ ਕਰਵਾ ਕੇ ਮੁੜ ਤੋਂ ਉਸ ਨੂੰ ਪੁਰਾਣੀ ਸ਼ਾਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਕਾਰ ਨੂੰ ਦੁਨੀਆ ਮੁੜ ਤੋਂ ਵੇਖ ਸਕੇਗੀ।
 

ਹੋਰ ਖਬਰਾਂ »