ਨਵੀਂ ਦਿੱਲੀ,  9 ਜੁਲਾਈ, (ਹ.ਬ.) : ਬੁਰਾੜੀ ਦੇ ਸੰਤ ਨਗਰ ਵਿਚ ਭਾਟੀਆ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੂੰ ਇੱਕ ਨਵੀਂ ਡਾਇਰੀ ਮਿਲੀ ਹੈ। ਇਹ ਲਲਿਤ ਦੀ ਭਾਣਜੀ ਪ੍ਰਿਅੰਕਾ ਦੀ ਨਿੱਜੀ ਡਾਇਰੀ ਹੈ ਜਿਸ ਦੇ ਪੰਨਿਆਂ ਨੇ ਮੌਤ ਦੀ ਗੁੱਥੀ ਨੂੰ ਹੋਰ ਉਲਝਾ ਦਿੱਤਾ ਹੈ। ਪੁਲਿਸ ਦੁਆਰਾ ਕੀਤੀ ਗਈ ਜਾਂਚ ਵਿਚ ਹੁਣ ਤੰਤਰ ਮੰਤਰ ਅਤੇ ਆਤਮਾ ਤੋਂ ਇਲਾਵਾ ਪ੍ਰੇਮ ਸਬੰਧਾਂ ਦਾ ਨਵਾਂ ਪਹਿਲੂ ਸਾਹਮਣੇ ਆਇਆ ਹੈ।
ਡਾਇਰੀ ਦੇ ਕਵਰ ਪੇਜ 'ਤੇ ਸੁੰਦਰ ਲੜਕੀ ਲਿਖਿਆ ਹੈ ਅਤੇ ਇਹ ਪੇਜ ਦਿਲ ਦੇ ਆਕਾਰ ਵਿਚ ਕੱਟਿਆ ਹੈ। ਕਟੇ ਹੋਏ ਦਿਲ ਦੇ ਆਕਾਰ ਨੂੰ ਸਿਲਵਰ ਪੇਪਰ ਨਾਲ ਸਜਾਇਆ ਗਿਆ ਹੈ ਅਤੇ ਅੰਦਰ ਦੇ ਪੰਨਿਆਂ ਵਿਚ ਪ੍ਰਿਅੰਕਾ ਨੇ ਅਪਣੇ ਜੀਵਨ ਦੇ  ਬਾਰੇ ਵਿਚ ਪਰਤ ਦਰ ਪਰਤ ਬਿਆਨ ਕੀਤਾ ਹੈ। ਉਸ ਨੇ ਮਾਡਲ ਟਾਊਨ ਵਿਚ ਰਹਿਣ ਵਾਲੇ ਇਕ ਨੌਜਵਾਨ ਨਾਲ ਦੋਸਤੀ ਅਤੇ ਪ੍ਰੇਮ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਅਪਣੇ ਮਾਮਾ ਲਲਿਤ ਕੋਲੋਂ ਇਸ ਦੇ ਲਈ ਮੁਆਫ਼ੀ ਵੀ ਮੰਗੀ ਹੈ। ਬੇਹੱਦ ਸੋਹਣੇ ਅਤੇ ਅਕਾਰ ਵਿਚ ਛੋਟੀ ਡਾਇਰੀ ਵਿਚ ਪ੍ਰਿਅੰਕਾ ਨੇ ਸ਼ੁਰੂਆਤ ਇਸ ਤੋਂ ਗੱਲ ਤੋਂ ਕੀਤੀ ਹੈ ਕਿ ਮੈਂ ਜੋ ਗੱਲ ਆਪ ਨੂੰ ਦੱਸਣ ਜਾ ਰਹੀ ਹਾਂ ਉਸ ਨਾਲ ਮੈਂ ਆਪ ਦੀ ਨਜ਼ਰਾਂ ਤੋਂ ਡਿੱਗ ਸਕਦੀ ਹਾਂ। ਅਗਲੇ ਪੇਜ 'ਤੇ ਉਹ ਮਾਡਲ ਟਾਊਨ ਵਿਚ ਰਹਿਣ ਵਾਲੇ ਇਕ ਮੁੰਡੇ ਦਾ ਨਾਂ ਲਿਖਦੇ ਹੋਏ ਉਸ ਨੂੰ ਅਪਣਾ ਦੋਸਤ ਦੱਸਦੀ ਹੈ ਅਤੇ ਇਹ ਵੀ ਲਿਖਿਆ ਕਿ ਹੁਣ ਉਹ ਘਰ ਖਾਲੀ ਕਰਕੇ ਜਾ ਚੁੱਕਾ ਹੈ। ਇਸ ਤੋਂ ਬਾਅਦ ਅਗਲੇ ਪੇਜ 'ਤੇ ਪ੍ਰਿਅੰਕਾ ਜੀਵਨ ਦੇ ਬਾਰੇ ਵਿਚ ਮਾਮਾ ਲਲਿਤ ਦੁਆਰਾ ਦਿੱਤੀਆਂ ਨਸੀਹਤਾਂ ਦਾ ਜ਼ਿਕਰ ਕਰਦੀ ਹੈ। ਇਹ ਵੀ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਵਿਆਹ ਤੋਂ ਬਾਅਦ ਅਪਣੇ ਸਹੁਰਿਆਂ ਵਿਚ ਠੀਕ ਠਾਕ ਰਹੇਗੀ। ਉਥੇ ਸਭ ਤੋਂ ਖੁਸ਼ ਰੱਖੇਗੀ  ਅਤੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ। ਇਸ ਡਾਇਰੀ ਦੇ ਅਖਰੀ ਵਾਲੇ ਕੁਝ ਪੇਜ ਖਾਲੀ ਹਨ।
ਪੁਲਿਸ ਸੂਤਰਾਂ ਅਨੁਸਾਰ ਨਵੀਂ ਡਾਇਰੀ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਹੁਣ ਤੱਕ ਲਲਿਤ ਦੇ ਸਰੀਰ ਵਿਚ ਪਿਤਾ ਦੀ ਆਤਮਾ ਆਉਣ, ਤੰਤਰ ਮੰਤਰ ਆਦਿ 'ਤੇ ਧਿਆਨ ਕੇਂਦਰਤ ਕਰਕੇ ਹੀ ਜਾਂਚ ਕੀਤੀ ਜਾ ਰਹੀ ਸੀ। ਹੁਣ ਪ੍ਰੇਮ ਸਬੰਧਾਂ  ਦੇ ਨਜ਼ਰੀਏ ਦੇ ਮਾਮਲੇ ਦੀ ਜਾਂਚ ਕੀਤੀ ਜਾ ਸਕਦੀ ਹੈ।  ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਨੂੰ ਬੁਲਾ ਕੇ ਵੀ ਪੁਛਗਿੱਛ ਕਰ ਸਕਦੀ ਹੈ।

ਹੋਰ ਖਬਰਾਂ »