ਘਰ ਵਿੱਚੋਂ ਤਿੰਨ ਲੱਖ ਨਕਦੀ ਤੇ ਗਹਿਣੇ ਵੀ ਲੈ ਕੇ ਰਫੂਚੱਕਰ ਹੋਏ ਹਮਲਾਵਰ

ਹਾਜੀਂ (ਕਸ਼ਮੀਰ), 9 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉਤਰੀ ਕਸ਼ਮੀਰ ਦੇ ਬਾਂਦੀਪੁਰਾ ਜਿਲ੍ਹੇ ਵਿੱਚ ਸ਼ਾਹਗੁੰਡ ਹਾਜੀਂ ਖੇਤਰ ਵਿੱਚ ਦੋ ਨਕਾਬਪੋਸ਼ਾਂ ਨੇ ਇੱਕ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੇ ਘਰ ਵਿੱਚੋਂ ਗਹਿਣੇ ਅਤੇ ਤਿੰਨ ਲੱਖ ਰੁਪਏ ਨਕਦੀ ਲੈ ਕੇ ਰਫੂਚੱਕਰ ਹੋ ਗਏ। ਜਾਣਕਾਰੀ ਮੁਤਾਬਕ ਦੋ ਨਕਾਬਪੋਸ਼ ਵਿਅਕਤੀ ਸ਼ਾਹਗੁੰਡ ਹਾਜੀਂ ਖੇਤਰ ਵਿਖੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੇ ਵਰਕਰ ਅਬਦੁਲ ਮਜੀਦ ਡਾਰ ਦੇ ਘਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਅਬਦੁਲ ਦੀ ਪਤਨੀ ਸ਼ਕੀਲਾ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾਵਰ ਘਰ ਵਿੱਚ ਪਏ ਗਹਿਣੇ ਅਤੇ ਤਿੰਨ ਲੱਖ ਰੁਪਏ ਨਕਦੀ ਵੀ ਲੈ ਗਏ। ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਈ ਸ਼ਕੀਲਾ ਨੂੰ ਹਾਜੀਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਉੱਥੋਂ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸ੍ਰੀਨਗਰ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਖਬਰਾਂ »