ਟੋਰਾਂਟੋ,  10 ਜੁਲਾਈ, (ਹ.ਬ.) : ਨਿਆਗਰਾ ਫਾਲਜ਼ ਨੇੜੇ ਝੀਲ ਕੰਢੇ ਬਣੇ ਨਿਆਗਰਾ ਪਿੰਡ ਨੇੜੇ ਮੇਲੇ ਦੌਰਾਨ ਅੱਗ ਲੱਗਣ ਕਾਰਨ ਪਾਰਕ ਕੀਤੀਆਂ 34 ਕਾਰਾਂ ਸੜ ਗਈਆਂ। ਨਿਆਗਰਾ ਲਵੈਂਡਰ ਫੈਸਟੀਵਲ ਵਾਸਤੇ ਜਿਸ ਖੇਤ ਵਿਚ ਆਰਜ਼ੀ ਪਾਰਕਿੰਗ ਸੀ ਉਥੇ ਸੁੱਕੇ ਘਾਹ ਨੂੰ ਅੱਗ ਲੱਗੀ ਜੋ ਤੇਜ਼ੀ ਨਾਲ ਫੈਲ ਗਈ। ਇਸ ਘਟਨਾ ਵਿਚ  ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ ਪਰ 15 ਲੱਖ ਡਾਲਰ ਦੇ ਕਰੀਬ ਮੁੱਲ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ। ਅੱਗ ਬੁਝਾਉਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦੀ ਜਾਂਚ ਅਜੇ ਜਾਰੀ ਹੈ ਪਰ ਇਹ ਕਿਸੇ ਵਲੋਂ ਬੇਧਿਆਨੀ ਨਾਲ ਸੁੱਟੀ ਗਈ ਬਲਦੀ ਸਿਗਰਟ ਨਾਲ ਜਾਂ ਸਟਾਰਟ ਕੀਤੇ ਜਾਣ ਸਮੇਂ ਕਿਸੇ ਵਾਹਨ ਦੇ ਸਲੰਸਰ ਵਿਚੋਂ ਨਿਕਲੀ ਚੰਗਿਆੜੀ ਨਾਲ ਸ਼ੁਰੂ ਹੋਈ ਹੋ ਸਕਦੀ ਹੈ। ਮੇਲੇ ਵਿਚ ਪੁੱਜੇ ਲੋਕ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਦੇਖ ਕੇ ਘਬਰਾ ਗਏ ਤੇ ਤੇਜ਼ੀ ਨਾਲ ਅਪਣੀਆਂ ਗੱਡੀਆਂ ਬਾਹਰ ਕੱਢਦੇ ਦੇਖੇ ਗਏ। ਅੱਗ ਬੁਝਾਉਣ ਵਾਲੀਆਂ ਗੱਡੀਆਂ ਪੁੱਜਣ ਨੂੰ ਦੇਰ ਨਾ ਲੱਗੀ ਜਿਸ ਕਾਰਨ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 

ਹੋਰ ਖਬਰਾਂ »