ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣਗੇ ਕੈਵਨਾਗ

ਵਾਸ਼ਿੰਗਟਨ,  10 ਜੁਲਾਈ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਜ਼ਰਵੇਟਿਵ ਬਰੇਟ ਕੈਵਨਾਗ ਨੂੰ ਸੁਪਰੀਮ ਕੋਰਟ ਦੇ ਲਈ ਨਾਮਜ਼ਦ ਕੀਤਾ ਹੈ। ਕੈਵਨਾਗ ਦੇ ਨਾਂ ਦੀ ਪੁਸ਼ਟੀ ਹੋਣ 'ਤੇ ਉਹ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣਗੇ ਜਿਨ੍ਹਾਂ ਨੇ ਹਾਲ ਹੀ ਵਿਚ ਸੇਵਾ ਮੁਕਤ ਹੋਣ ਦਾ ਐਲਾਨ ਕੀਤਾ ਸੀ। ਟਰੰਪ ਨੇ 25 ਜੱਜਾਂ ਦੀ ਅਪਣੀ ਮੂਲ ਸੂਚੀ ਵਿਚੋਂ ਜਸਟਿਸ ਕੈਵਨਾਗ ਦਾ ਨਾਂ ਚੁਣਿਆ। ਇਸ ਸੂਚੀ ਵਿਚ ਭਾਰਤੀ ਮੂਲ ਦੇ ਅਮਰੀਕੀ ਜੱਜ ਅਮੂਲ ਥਾਪਰ ਦਾ ਨਾਂ ਵੀ ਸ਼ਾਮਲ ਸੀ।  ਇਨ੍ਹਾਂ 25 ਜੱਜਾਂ ਦੇ ਬਾਰੇ ਵਿਚ ਟਰੰਪ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਵਿਚ ਉਹ ਇਨ੍ਹਾਂ ਨਾਵਾਂ ਵਿਚੋਂ ਹੀ ਕਿਸੇ ਨੂੰ ਨਾਮਜ਼ਦ ਕਰਨਗੇ। ਵਾਈਟ ਹਾਊਸ ਤੋਂ ਕੈਵਨਾਗ ਦੀ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਉਨ੍ਹਾਂ ਦੇ ਬਾਰੇ ਵਿਚ ਕਿਹਾ ਕਿ ਉਨ੍ਹਾਂ ਦਾ ਰਿਕਾਰਡ ਕਾਫੀ ਸਾਫ ਸੁਥਰਾ ਹੈ ਅਤੇ ਉਹ ਸਾਡੇ ਸਮੇਂ ਦੇ  ਵਧੀਆ ਕਾਨੂੰਨੀ ਮਾਹਰਾਂ ਵਿਚੋਂ ਇਕ ਹਨ। ਹਾਲਾਂਕਿ ਕੈਵਨਾਗ ਦੀ ਨਾਮਜ਼ਦਗੀ ਨੂੰ ਸੈਨੇਟ ਦੀ ਹਰੀ ਝੰਡੀ ਮਿਲਣਾ ਬਾਕੀ ਹੈ।  ਜੋ ਨੀਤੀਆਂ ਨੂੰ ਲੈ ਕੇ ਬੁਰੀ ਤਰ੍ਹਾਂ ਵੰਡੀ  ਹੋਈ ਹੈ। 

ਹੋਰ ਖਬਰਾਂ »