ਮੁੰਬਈ,  10 ਜੁਲਾਈ, (ਹ.ਬ.) : ਅਦਾਕਾਰ ਕਵੀ ਕੁਮਾਰ ਅਜ਼ਾਦ ਜਿਨ੍ਹਾਂ ਨੇ ਕਮੇਡੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿਚ ਡਾ: ਹੰਸਰਾਜ ਹਾਥੀ ਦਾ ਕਿਰਦਾਰ ਨਿਭਾਇਆ, ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸ਼ੋਅ ਦੇ ਨਿਰਮਾਤਾ ਆਸਿਤ ਕੁਮਾਰ ਮੋਦੀ ਨੇ ਇਕ ਬਿਆਨ ਵਿਚ ਦੱਸਿਆ ਕਿ 46 ਸਾਲ ਦੇ ਆਜ਼ਾਦ ਨੇ ਮੀਰਾ ਰੋਡ ਸਥਿਤ ਵੋਕਹਾਰਟ ਹਸਪਤਾਲ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਅੱਗੇ  ਕਿਹਾ ਕਿ ਉਹ ਕਮਾਲ ਦੇ ਅਦਾਕਾਰ ਸਨ ਅਤੇ ਬਹੁਤ ਸਕਾਰਾਤਮਕ ਵਿਅਕਤੀ ਸਨ। ਉਹ ਸ਼ੋਅ ਨੂੰ ਪਿਆਰ ਕਰਦੇ ਸਨ ਅਤੇ ਹਮੇਸ਼ਾ ਸ਼ੂਟਿੰਗ ਲਈ ਪੁੱਜਦੇ ਭਾਵੇਂ ਉਹਨ੍ਹਾਂ ਦੀ ਸਿਹਤ ਠੀਕ ਨਾ ਵੀ ਹੁੰਦੀ। ਉਨ੍ਹਾਂ ਕਿਹਾ ਕਿ ਆਜ਼ਾਦ ਨੇ ਸਵੇਰੇ ਫ਼ੋਨ ਕਰਕੇ ਕਿਹਾ ਕਿ ਉਹ ਠੀਕ ਨਹੀਂ ਹਨ ਇਸ ਲਈ ਸ਼ੂਟਿੰਗ ਲਈ ਨਹੀਂ ਆ ਸਕਣਗੇ ਅਤੇ ਬਾਅਦ ਵਿਚ ਉਨ੍ਹਾਂ ਖ਼ਬਰ ਮਿਲੀ ਕਿ ਉਹ ਨਹੀਂ ਰਹੇ।
 

ਹੋਰ ਖਬਰਾਂ »