ਚੰਡੀਗੜ੍ਹ,  10 ਜੁਲਾਈ, (ਹ.ਬ.) : ਬੁਕਿੰਗ ਡਾਟ ਕਾਮ ਦੀ ਲਾਪਰਵਾਹੀ ਕਾਰਨ ਚੰਡੀਗੜ੍ਹ ਦੇ ਇੱਕ ਪਰਿਵਾਰ ਨੇ ਨਿਊਯਾਰਕ ਦੀ ਸੜਕਾਂ 'ਤੇ ਧੱਕੇ ਖਾਧੇ। ਉਪਭੋਗਤਾ ਫੋਰਮ ਨੇ ਇਸ 'ਤੇ ਕੜਾ ਰੁਖ ਅਖਤਿਆਰ ਕਰਦੇ ਹੋਏ ਬੁਕਿੰਗ ਡਾਟ ਕਾਮ ਇੰਡੀਆ ਸਪੋਰਟ ਐਂਡ ਮਾਰਕੀਟਿੰਗ ਸਰਵੀਸਿਜ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਡਾਇਰੈਕਟਰਾਂ  ਨੂੰ ਨਿਰਦੇਸ਼  ਦਿੱਤਾ ਕਿ ਉਹ ਸਾਂਝੇ ਤੌਰ 'ਤੇ ਸ਼ਿਕਾਇਤਕਰਤਾ ਨੁੰ ਆਫਰਡ ਅਮਾਊਂਟ (ਜੇਕਰ ਉਸ ਨੇ ਜਮ੍ਹਾ ਨਹੀਂ ਕੀਤਾ ਹੋਵੇ ਤਾਂ) 5125  ਰੁਪਏ ਅਦਾ ਕਰੇ। ਨਾਲ ਹੀ ਛੇ ਅਗਸਤ 2016 ਦੀ ਵੈਲਿਊ ਦੇ 120  ਯੂਐਸ ਡਾਲਰ ਟੈਕਸੀ ਕਿਰਾਇਆ ਭਾਰਤੀ ਕਰੰਸੀ ਵਿਚ ਅਦਾ ਕਰੇ। ਨਾਲ ਹੀ ਮਾਨਸਿਕ ਪ੍ਰੇਸ਼ਾਨੀ ਦੇ ਲਈ ਦਸ ਹਜ਼ਾਰ ਰੁਪਏ ਮੁਆਵਜ਼ਾ ਅਤੇ ਸੱਤ ਹਜ਼ਾਰ ਰੁਪਏ ਮੁਕਦਮਾ ਖ਼ਰਚ ਅਦਾ ਕਰਨ ਦਾ ਵੀ ਹੁਕਮ ਉਪਭੋਗਤਾ ਫੋਰਮ ਨੇ ਦਿੱਤਾ ਹੈ। ਆਦੇਸ਼ ਦੀ ਕਾਪੀ ਮਿਲਣ ਦੇ 30 ਦਿਨਾਂ ਅੰਦਰ ਨਿਰਦੇਸ਼ ਦਾ ਪਾਲਣ ਨਾ ਕਰਨ 'ਤੇ ਦਸ ਹਜ਼ਾਰ ਰੁਪਏ ਹੋਰ ਮੁਆਵਜ਼ਾ ਦੇਣਾ ਹੋਵੇਗਾ।   ਸ਼ਿਕਾਇਤਕਰਤਾ ਵਿਕਰਮ ਕੌਸ਼ਲ, Îਨਿਵਾਸੀ ਸੈਕਟਰ 49 ਡੀ ਨੇ ਮੁੰਬਈ ਸਥਿਤ ਬੁਕਿੰਗ ਡਾਟ ਕਾਮ ਇੰਡੀਆ ਸਪੋਰਟ ਐਂਡ ਮਾਰਕੀਟਿੰਗ  ਸਰਵੀਸਿਜ ਪ੍ਰਾਈਵੇਟ ਲਿਮਟਿਡ  ਅਤੇ ਇਸ ਦੇ ਡਾਇਰੈਕਟਰਾਂ ਵਿਨੀਤ ਸਿੰਘਲ, ਜੁਪੀਟਰ ਟੀਐਸਯੂਆਈ, ਹੁਆ ਬਿਨ ਅਤੇ ਜੋਹਾਨੇਸ ਵਿਲਹੇਲਮਸ ਪੀਏਟਰ ਮਾਰਿਆ ਟਰਾਸ ਦੇ ਖ਼ਿਲਾਫ਼ ਉਪਭੋਗਤਾ ਫੋਰਮ ਵਿਚ ਸ਼ਿਕਾਇਤ ਦਿੱਤੀ ਸੀ। ਕੰਪਨੀ ਅਤੇ ਇਸ ਦੇ ਡਾÎਇਰੈਕਟਰਾਂ ਵਲੋਂ ਉਪਭੋਗਤਾ ਫੋਰਮ ਵਿਚ ਪੱਖ ਨਾ ਰੱਖੇ ਜਾਣ 'ਤੇ ਉਪਭੋਗਤਾ ਫੋਰਮ ਨੇ ਇਕਪਾਸੜ ਕਰਾਰ ਦਿੱਤਾ ਹੈ। 
 

ਹੋਰ ਖਬਰਾਂ »