ਮੋਹਾਲੀ,  10 ਜੁਲਾਈ, (ਹ.ਬ.) : ਗੈਂਗਸਟਰ ਦਿਲਪ੍ਰੀਤ ਸਿੰਘ ਕਰੀਬ ਤਿੰਨ ਮਹੀਨੇ ਤੋਂ ਮੋਹਾਲੀ ਪੁਲਿਸ ਦੇ ਲਈ ਪਹੇਲੀ ਬਣਿਆ ਹੋਇਆ ਸੀ। ਮੋਹਾਲੀ ਪੁਲਿਸ ਦੀ ਟੀਮਾਂ ਕਦੇ ਹਿਮਾਚਲ ਤੇ ਕਦੇ ਪਟਿਆਲਾ ਵਿਚ ਛਾਪਾਮਾਰੀ ਕਰਦੀਆਂ ਰਹੀਆਂ। ਹਰ ਵਾਰ  ਦਿਲਪ੍ਰੀਤ ਪੁਲਿਸ ਦੀ ਪਕੜ ਤੋਂ ਨਿਕਲ ਜਾਂਦਾ ਸੀ। ਲੇਕਿਨ ਸੋਮਵਾਰ ਨੂੰ ਜਿਵੇਂ ਹੀ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਜਵਾਇੰਟ ਆਪਰੇਸ਼ਨ ਦੇ ਤਹਿਤ ਉਸ ਨੂੰ ਚੰਡੀਗੜ੍ਹ ਵਿਚ ਦਬੋਚਿਆ ਤਾਂ ਉਸ ਤੋਂ ਬਾਅਦ ਮੋਹਲੀ ਪੁਲਿਸ ਨੇ ਰਾਹਤ ਦਾ ਸਾਹ ਲਿਆ। ਹੁਣ ਮੋਹਾਲੀ ਪੁਲਿਸ ਆਉਣ ਵਾਲੇ ਸਮੇਂ ਵਿਚ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਵੇਗੀ। ਕਿਉਂਕਿ ਇਲਾਕੇ ਵਿਚ ਉਸ 'ਤੇ ਦੋ ਕੇਸ ਦਰਜ ਹਨ। ਪੁਲਿਸ ਨੂੰ ਉਮੀਦ ਹੈ ਕਿ ਜਦ ਉਸ ਨੂੰ ਸ਼ਹਿਰ ਲਿਆਇਆ ਜਾਵੇਗਾ ਤਾਂ ਕਈ ਹੋਰ ਭੇਤ ਖੁਲ੍ਹਣਗੇ। ਪੰਜਾਬੀ ਐਕਟਰ, ਸਿੰਗਰ ਤੇ ਡਾਇਰੈਕਟਰ ਪਰਮੀਸ਼ ਵਰਮਾ 'ਤੇ 13 ਅਪ੍ਰੈਲ ਦੀ ਰਾਤ ਨੂੰ ਜਾਨ ਲੇਵਾ ਹਮਲਾ ਹੋਇਆ ਸੀ। ਇਸ ਵਿਚ ਪਰਮੀਸ਼ ਬੁਰੀ ਤਰ੍ਹਾਂ  ਜ਼ਖਮੀ ਹੋਇਆ ਸੀ। ਇਸ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਨੇ ਫੇਸਬੁੱਕ 'ਤੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ  ਇਸ ਦੀ ਫੇਸਬੁੱਕ ਅਪਟੇਡ ਕਰਨ ਵਾਲੇ ਅਤੇ ਸ਼ਰਣ ਦੇਣ ਵਾਲੇ ਸਮੇਤ  ਕਈ ਲੋਕ ਕਾਬੂ ਕੀਤੇ ਸਨ। ਲੇਕਿਨ ਹਰ ਵਾਰ ਇਹ ਪਕੜ ਵਿਚ ਬਚ ਜਾਂਦਾ ਸੀ। ਇੰਨਾ ਹੀ ਨਹੀਂ ਜਦ ਮੋਹਾਲੀ ਸੀਆਈਏ ਦੀ ਟੀਮ ਦਿਲਪ੍ਰੀਤ ਨੂੰ ਦਬੋਚਣ ਲਈ ਬੱਦੀ ਗਈ ਸੀ, ਉਥੇ ਦੋ ਧਿਰਾਂ ਵਿਚ ਝਗੜਾ ਹੋ ਗਿਆ। ਇਸ ਦੌਰਾਨ ਫਾਇਰਿੰਗ ਹੋ ਗਈ ਸੀ। ਨਾਲ ਹੀ ਮੋਹਾਲੀ ਪੁਲਿਸ ਦੇ ਜਵਾਨਾਂ 'ਤੇ ਕੇਸ ਦਰਜ ਹੋ ਗਿਆ ਸੀ। ਇਸ ਤੋਂ ਬਾਅਦ ਜਦ ਪੂਰੀ ਪੁਲਿਸ ਟੀਮ ਡੇਰਾਬਸੀ ਵਿਚ ਸੀ। ਇਸੇ ਦੌਰਾਨ ਦਿਲਪ੍ਰੀਤ ਦੀ ਲੋਕੇਸ਼ਨ ਬਨੂੜ ਵਿਚ ਆਈ। ਜਦ ਪੁਲਿਸ ਦੀ ਟੀਮਾਂ ਪਟਿਆਲਾ ਪਹੁੰਚੀ ਤਾਂ ਦਿਲਪ੍ਰੀਤ  ਉਥੋਂ ਵੀ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਕਈ ਅਜਿਹੇ ਮੌਕੇ ਆਏ ਜਦ ਦਿਲਪ੍ਰੀਤ ਥੋੜ੍ਹੀ ਦੂਰ ਤੋਂ ਹੀ ਪੁਲਿਸ ਦੀ ਪਕੜ ਤੋਂ ਲੰਘ ਜਾਂਦਾ ਰਿਹਾ ਹੈ। ਪੁਲਿਸ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਦਿਲਪ੍ਰੀਤ ਦੀ ਸਭ ਤੋਂ ਵੱਡੀ ਤਾਕਤ ਇਹ ਸੀ ਕਿ ਉਹ ਕਦੇ ਵੀ ਫੋਨ ਇਸਤੇਮਾਲ ਨਹੀਂ ਕਰਦਾ ਸੀ। ਇਸ ਲਈ ਪੁਲਿਸ ਉਸ ਤੱਕ ਪਹੁੰਚ ਨਹੀਂ ਪਾਉਂਦੀ ਸੀ। ਉਹ ਹਮੇਸ਼ਾ ਵਾਰਦਾਤ ਤੋਂ ਬਾਅਦ ਹਿਮਾਚਲ ਜਾਂ ਨੂਰਪੁਰ ਬੇਦੀ ਦੇ ਜੰਗਲਾਂ ਵਿਚ ਚਲਾ ਜਾਂਦਾ ਸੀ। ਇਸ ਤੋਂ ਬਾਅਦ ਪੁਲਿਸ ਨੂੰ ਖਾਲੀ ਹੱਥ ਪਰਤਣਾ ਪੈਂਦਾ ਸੀ।

ਹੋਰ ਖਬਰਾਂ »

ਪੰਜਾਬ